ਸ਼ਹੀਦ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕੀਤਾ ਹੈ ਉਨਾਂ੍ਹ ਕਿਹਾ ਕਿ ਮੈਂ ਆਪਣੀ ਜ਼ੁਬਾਨ ਦਾ ਪੱਕਾ ਹਾਂ, ਮੁੱਲ ਹੀ ਜ਼ੁਬਾਨ ਦਾ ਹੈ।ਉਨਾਂ੍ਹ ਕਿਹਾ ਕਿ ਜਦੋਂ ਤੱਕ ਮਿਸ਼ਰਾ ਜੀ ਦਾ ਬੇਟੇ ‘ਤੇ ਕਾਰਵਾਈ ਨਹੀਂ ਹੁੰਦੀ ਮੈਂ ਅਨਸ਼ਨ ‘ਤੇ ਬੈਠਾਂਗਾ, ਮੈਂਨੂੰ ਕੋਈ ਪ੍ਰਵਾਹ ਨਹੀਂ।ਗਰੀਬ ਮਜ਼ਲੂਮਾਂ ਦੇ ਹੱਕ-ਸੱਚ ਦੀ ਲੜਾਈ ਲਈ ਇੱਕ ਇੰਚ ਪਿੱਛੇ ਨਹੀਂ ਹਟਾਂਗਾ।