ਤਿਹਾੜ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਲਾਇੰਸ ਦੇ ਕੋਲ ਰਹਿਣ ਵਾਲੇ ਇੱਕ ਡਾਕਟਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ।ਕਰੀਬ ਚਾਰ ਵਾਰ ਹੋਈ ਕਾਲਿੰਗ ਨੂੰ ਲੈ ਕੇ ਡਾਕਟਰ ਅਤੇ ਉਸਦਾ ਪਰਿਵਾਰ ਕਾਫੀ ਡਰ ‘ਚ ਹੈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਆਪਣੇ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ।ਕਿਸੇ ਤਰ੍ਹਾਂ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੀ ਬੇਨਤੀ ‘ਤੇ ਡਾਕਟਰ ਨੇ ਹਿੰਮਤ ਜੁਟਾ ਕੇ ਸਿਵਿਲ ਲਾਈਨ ਥਾਣਾ ਅਤੇ ਲਾਰੇਂਸ ਰੋਡ ਪੁਲਿਸ ਚੌਕੀ ‘ਚ ਇਸਦੀ ਸ਼ਿਕਾਇਤ ਕੀਤੀ।
ਹਾਲਾਂਕਿ, ਸਿਵਿਲ ਲਾਈਨ ਥਾਣੇ ਦੇ ਮੁਖੀ ਇੰਸਪੈਕਟਰ ਸ਼ਿਵ ਦਰਸ਼ਨ ਨੇ ਘਟਨਾ ਤੋਂ ਸਾਫ ਇਨਕਾਰ ਕੀਤਾ ਹੈ।ਦੂਜੇ ਪਾਸੇ ਇੱਕ ਵੱਡੇ ਅਫਸਰ ਨੇ ਗੈਂਗਸਟਰ ਜੱਗੂ ਵਲੋਂ ਡਾਕਟਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਪੁਸ਼ਟੀ ਕੀਤੀ ਹੈ।