Identify 195 Countries: ਪੰਜਾਬ ‘ਚ ਪੌਣੇ ਦੋ ਸਾਲ ਦੇ ਬੱਚੇ ਨੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 1 ਸਾਲ 8 ਮਹੀਨੇ ਦੇ ਤਮੰਅ ਨਾਰੰਗ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਐਨੀ ਛੋਟੀ ਉਮਰ ਵਿੱਚ ਨਾਰੰਗ 195 ਦੇਸ਼ਾਂ ਦੇ ਝੰਡਿਆਂ ਦੀ ਪਹਿਚਾਣ ਕਰ ਲੈਂਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲਾਘਾਟ ਦੇ ਗੜ੍ਹਪਾਲੇ ਨੇ 1 ਸਾਲ 7 ਮਹੀਨੇ ਦੀ ਉਮਰ ਵਿੱਚ 40 ਦੇਸ਼ਾਂ ਅਤੇ ਤੇਲੰਗਾਨਾ ਦੇ ਤਕਿਸ਼ਕਾ ਹਰਿ ਨੇ 2 ਸਾਲ 5 ਮਹੀਨੇ ਦੀ ਉਮਰ ਵਿੱਚ ਇੱਕ ਮਿੰਟ ਵਿੱਚ 69 ਦੇਸ਼ਾਂ ਦੇ ਝੰਡਿਆਂ ਦੀ ਪਹਿਚਾਣ ਕੀਤੀ ਸੀ। ਇਹ ਰਿਕਾਰਡ ਉਨ੍ਹਾਂ ਵੱਲੋਂ ਸਾਲ 2022 ਵਿੱਚ ਬਣਾਇਆ ਸੀ। ਹੁਣ ਅੰਮ੍ਰਿਤਸਰ ਦੇ ਰਣਜੀਤ ਇਵੇਨਿਊ ਦੇ ਰਹਿਣ ਵਾਲਾ ਨਾਰੰਗ ਵੱਲੋਂ ਇਹ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ।
ਇਸ ਸਬੰਧੀ ਉਸਦੀ ਮਾਂ ਹੀਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁਤਰ ਤਕਰੀਬਨ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਦੇ ਮਾਈਂਡ ਡਿਵੈਲਪਮੈਂਟ ਗੇਮਜ਼ ਲਿਆ ਕੇ ਦਿੱਤੀ। ਇਸ ਵਿੱਚ ਹੀ ਫਲੈਕ ਕਾਰਡਜ਼ ਉਸਦੇ ਪਸੰਦੀਦਾ ਬਣ ਗਏ। ਮਾਤਾ ਪਿਤਾ ਨਾਲ ਬੈਠ ਕੇ ਉਹ ਹਮੇਸ਼ਾ ਕਾਰਡ ਹੱਥ ਵਿੱਚ ਫੜ੍ਹੀ ਰੱਖਦਾ ਤੇ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ।
ਨਾਰੰਗ ਗੇ ਮਾਪਿਆਂ ਨੇ ਦੱਸਿਆ ਕਿ ਹੁਣ ਉਹ 2 ਸਾਲ ਦਾ ਹੋ ਚੁੱਕਿਆ ਹੈ ਅਤੇ ਕੁਝ ਦਿਨ ਪਹਿਲਾਂ ਵਾਰਲਡ ਵਾਈਡ ਬੁਕ ਆਫ ਰਿਕਾਰਡਜ਼ ਦਾ ਸਰਟੀਫਿਕੇਟ, ਮੇਡਲ ਅਤੇ ਕੈਟਲਾਗ ਪ੍ਰਾਪਤ ਹੋਇਆ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਉਹ ਡਾਕਟਰ ਕੋਲ ਲੈ ਕੇ ਗਏ ਸੀ, ਜਿਸਨੇ ਨਾਰੰਗ ਬਾਰੇ ਜਾਣਨ ਤੋਂ ਬਾਅਦ ਸਾਨੂੰ ਉਤਸ਼ਾਹਤ ਕੀਤਾ ਕਿ ਇਸਦਾ ਨਾਮ ਵਿਸ਼਼ਵ ਰਿਕਾਰਡ ਵਿੱਚ ਭੇਜਣ ਲਈ ਕਿਹਾ। ਇਸ ਤੋਂ ਬਾਅਦ ਅਸੀਂ ਸਤੰਬਰ 2022 ਵਿੱਚ ਉਸਦਾ ਵਾਰਲਡ ਵਾਈਡ ਬੁੱਕ ਆਫ ਰਿਕਾਰਡ ਵਿੱਚ ਐਂਟਰੀ ਭੇਜੀ।
ਉਨ੍ਹਾਂ ਦੱਸਿਆ ਕਿ ਸਤੰਬਰ 2022 ਵਿੱਚ ਨਾਰੰਗ 1 ਸਾਲ 8 ਮਹੀਨੇ ਦਾ ਸੀ। ਜਦੋਂ ਉਸਦੀ ਐਂਟਰੀ ਵਿਸ਼ਵ ਰਿਕਾਰਡ ਲਈ ਭੇਜੀ ਗਈ। ਇਸ ਤੋਂ ਬਾਅਦ ਉਸਨੇ ਨਿਯਮ ਬੁੱਕ ਭੇਜੀ ਗਈ। ਜਿਸ ਦੇ ਆਧਾਰ ਉਤੇ ਤਮੰਅ ਦਾ ਪੂਰਾ ਇਵੈਂਟ ਰਿਕਾਰਡ ਕੀਤਾ ਗਿਆ। ਇਸ ਦੇ ਸਬੂਤ ਵੀ ਭੇਜੇ ਗਏ। ਤਕਰੀਬਨ 4 ਮਹੀਨੇ ਬਾਅਦ ਹੁਣ ਉਸਦਾ ਸਰਟੀਫਿਕੇਟ, ਮੈਡਲ, ਕੈਟੇਲਾਗ ਅਤੇ ਗਿਫਟ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h