ਬ੍ਰਾਜ਼ੀਲ ਦੇ ਦੱਖਣੀ ਪੂਰਬੀ ਸੂਬੇ ਮਿਨਸ ਗੇਰੈਸ ਵਿੱਚ ਮੋਹਲੇਧਾਰ ਮੀਂਹ ਤੋਂ ਬਾਅਦ ਬੀਤੇ 24 ਘੰਟੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਅਤੇ 13 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਇਹ ਜਾਣਕਾਰੀ ਖੇਤਰੀ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਦਿੱਤੀ।
ਪੀੜਤਾਂ ਵਿੱਚ 5 ਮੰਗਲਵਾਰ ਨੂੰ ਰਾਜਧਾਨੀ ਬੇਲੋ ਹੋਰਿਜੋਂਟੇ ਮਹਾਨਗਰ ਖੇਤਰ ਵਿੱਚ ਕਾਰ ਰਾਹੀਂ ਯਾਤਰਾ ਕਰ ਰਹੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੀ ਕਾਰ ਦੱਬ ਗਈ, ਉਸ ਵਿੱਚ ਇੱਕ ਜੋੜਾ, ਉਨ੍ਹਾਂ ਦੇ 3 ਅਤੇ 6 ਸਾਲ ਦੇ ਬੱਚੇ ਅਤੇ ਇਕ ਹੋਰ ਰਿਸ਼ਤੇਦਾਰ ਬੈਠੇ ਹੋਏ ਸਨ।