ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ 10 ਮਈ ਤੱਕ ਗ੍ਰਿਫਤਾਰ ਨਹੀਂ ਹੋਣਗੇ।ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸ਼ਨੀਵਾਰ ਅੱਧੀ ਰਾਤ ਨੂੰ ਸੁਣਵਾਈ ਹੋਈ।ਜਿਸ ‘ਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਇਹ ਅੰਡਰਟੇਕਿੰਗ ਦਿੱਤੀ।ਦੂਜੇ ਪਾਸੇ ਬੱਗਾ ਦੇ ਵਕੀਲਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਬੱਗਾ ਨੂੰ ਸ਼ਨੀਵਾਰ ਰਾਤ ਨੂੰ ਹੀ ਗ੍ਰਿਫਤਾਰ ਕਰ ਸਕਦੀ ਹੈ।ਇਸਦੇ ਪਿੱਛੇ ਮੋਹਾਲੀ ਕੋਰਟ ਤੋਂ ਜਾਰੀ ਅਰੈਸਟ ਵਾਰੰਟ ਦਾ ਹਵਾਲਾ ਦਿੱਤਾ ਗਿਆ।
ਜਿਸ ਤੋਂ ਬਾਅਦ ਹਾਈਕੋਰਟ ਨੇ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ।ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ‘ਚ ਜੇਲ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਨਾਲ਼ ਖੇਡਣਗੇ ਤਾਂ ਦਿੱਲੀ ਛੱਡੋ, ਬੱਗਾ ਵਰਗਿਆਂ ਨੂੰ ਕਾਬੁਲ ਤੋਂ ਵੀ ਚੁੱਕਾ ਲਿਆਵਾਂਗੇ।ਬੱਗਾ ਨੂੰ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦਿੱਲੀ ਤੋਂ ਗ੍ਰਿਫਤਾਰ ਕਰਕੇ ਲਿਆ ਰਹੀ ਸੀ।ਦਿੱਲੀ ਪੁਲਿਸ ਦੇ ਕਹਿਣ ‘ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਕੁਰੂਕਸ਼ੇਤਰ ‘ਚ ਹੀ ਰੋਕ ਲਿਆ।
ਜਿਸਦੇ ਬਾਅਦ ਬੱਗਾ ਨੂੰ ਵਾਪਸ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਗਿਆ।ਤਜਿੰਦਰ ਬੱਗਾ ਦੀ ਗ੍ਰਿਫਤਾਰੀ ਲਈ ਮੋਹਾਲੀ ਕੋਰਟ ਨੇ ਅਰੈਸਟ ਵਾਰੰਟ ਜਾਰੀ ਕੀਤਾ ਸੀ।ਜਿਸ ਤੋਂ ਬਾਅਦ ਰਾਤ ਨੂੰ ਬੱਗਾ ਦੇ ਵਕੀਲ ਹਾਈਕੋਰਟ ਪਹੁੰਚੇ।ਉਨ੍ਹਾਂ ਨੇ ਸ਼ੱਕ ਜਤਾਇਆ ਕਿ ਪੰਜਾਬ ਪੁਲਿਸ ਸ਼ਨੀਵਾਰ ਦੀ ਰਾਤ ਨੂੰ ਹੀ ਬੱਗਾ ਨੂੰ ਗ੍ਰਿਫਤਾਰ ਕਰ ਸਕਦੀ ਹੈ।