ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਕਾਂਗਰਸ ਸੰਸਦ ਰਾਹੁਲ ਗਾਂਧੀ ਸੋਮਵਾਰ ਨੂੰ ਈਡੀ ਸਾਹਮਣੇ ਪੇਸ਼ ਹੋਏ ਹਨ। ਈਡੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ।
ਈਡੀ ਨੇ ਸੋਨੀਆ ਨੂੰ 8 ਜੂਨ ਅਤੇ ਰਾਹੁਲ ਨੂੰ 13 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਸੰਮਨ ਜਾਰੀ ਹੋਣ ਤੋਂ ਬਾਅਦ ਸੋਨੀਆ ਗਾਂਧੀ ਦੇ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਈਡੀ ਨੇ ਉਨ੍ਹਾਂ ਤੋਂ ਪੁੱਛਗਿੱਛ ਦੀ ਤਰੀਕ 23 ਜੂਨ ਤੱਕ ਵਧਾ ਦਿੱਤੀ ਹੈ।
ਈਡੀ ਦਾ ਇਹ ਕੇਸ ਟ੍ਰਾਇਲ ਕੋਰਟ ਦੇ ਉਸ ਆਦੇਸ਼ ‘ਤੇ ਆਧਾਰਿਤ ਹੈ, ਜਿਸ ‘ਚ ਉਸਨੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਨੈਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਅਤੇ ਸੋਨੀਆ-ਰਾਹੁਲ ਦੇ ਟੈਕਸ ਅਸੈਸਮੈਂਟ ਦਾ ਆਦੇਸ਼ ਦਿੱਤਾ ਸੀ।ਕਾਂਗਰਸ ਨੇ ਈਡੀ ਦਾ ਸੰਮਨ ਜਾਰੀ ਹੋਣ ਤੋਂ ਬਾਅਦ ਇਸ ਨੂੰ ਬਦਲੇ ਦੀ ਰਾਜਨੀਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਨੇਤਾ ਸਰਕਾਰ ਦੇ ਦਬਾਅ ਦੇ ਅੱਗੇ ਝੁਕਣਗੇ ਨਹੀਂ।
ਰਾਹੁਲ ਅਤੇ ਸੋਨੀਆ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਹੋਣ ਦੇ ਵਿਰੋਧ ‘ਚ ਕਾਂਗਰਸ ਨੇਤਾਵਾਂ ਨੇ ਦੇਸ਼ਭਰ ਦੇ ਈਡੀ ਦਫ਼ਤਰਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।ਈਡੀ ਨੇ ਕੁਝ ਹਫ਼ਤੇ ਪਹਿਲਾਂ ਇਸੇ ਕੇਸ ‘ਚ ਕਾਂਗਰਸ ਨੇਤਾਵਾਂ ਮਲਿਕਅਰਜ਼ੁਨ ਖੜਗੇ ਅਤੇ ਪਵਨ ਬਾਂਸਲ ਤੋਂ ਪੁੱਛਗਿੱਛ ਕੀਤੀ ਸੀ।
ਈਡੀ ਦਾ ਇਹ ਕੇਸ ਟ੍ਰਾਇਲ ਕੋਰਟ ਦੇ ਉਸ ਆਦੇਸ਼ ‘ਤੇ ਆਧਾਰਿਤ ਹੈ, ਜਿਸ ‘ਚ ਉਸਨੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਨੈਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਅਤੇ ਸੋਨੀਆ-ਰਾਹੁਲ ਦੇ ਟੈਕਸ ਅਸੈਸਮੈਂਟ ਦਾ ਆਦੇਸ਼ ਦਿੱਤਾ ਸੀ।ਕਾਂਗਰਸ ਨੇ ਈਡੀ ਦਾ ਸੰਮਨ ਜਾਰੀ ਹੋਣ ਤੋਂ ਬਾਅਦ ਇਸ ਨੂੰ ਬਦਲੇ ਦੀ ਰਾਜਨੀਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਨੇਤਾ ਸਰਕਾਰ ਦੇ ਦਬਾਅ ਦੇ ਅੱਗੇ ਝੁਕਣਗੇ ਨਹੀਂ।ਰਾਹੁਲ ਅਤੇ ਸੋਨੀਆ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਹੋਣ ਦੇ ਵਿਰੋਧ ‘ਚ ਕਾਂਗਰਸ ਨੇਤਾਵਾਂ ਨੇ ਦੇਸ਼ਭਰ ਦੇ ਈਡੀ ਦਫ਼ਤਰਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।ਈਡੀ ਨੇ ਕੁਝ ਹਫ਼ਤੇ ਪਹਿਲਾਂ ਇਸੇ ਕੇਸ ‘ਚ ਕਾਂਗਰਸ ਨੇਤਾਵਾਂ ਮਲਿਕਅਰਜ਼ੁਨ ਖੜਗੇ ਅਤੇ ਪਵਨ ਬਾਂਸਲ ਤੋਂ ਪੁੱਛਗਿੱਛ ਕੀਤੀ ਸੀ।
ਈਡੀ ਨੇ ਰਾਹੁਲ ਤੋਂ ਪੁੱਛੇ ਇਹ ਸਵਾਲ
ਯੰਗ ਇੰਡੀਅਨ ਕੰਪਨੀ ਨਾਲ ਜੁੜੇ ਪੁੱਛੇ ਜਾ ਰਹੇ ਸਵਾਲ
ਇਸ ਕੰਪਨੀ ‘ਚ ਤੁਸੀਂ ਡਾਇਰੈਕਟਰ ਕਿਵੇਂ ਬਣੇ?
ਤੁਸੀਂ ਸ਼ੇਅਰ ਕਿਸ ਤਰ੍ਹਾਂ ਖਰੀਦੇ?
ਸ਼ੇਅਰ ਖਰੀਦ ਲਈ ਕੋਈ ਪੈਸਾ ਦਿੱਤਾ ਸੀ?
ਜੇਕਰ ਦਿੱਤਾ ਸੀ ਤਾਂ ਕਿਸ ਬੈਂਕ ਖਾਤੇ ਤੋਂ ਕਿਸ ਤਰ੍ਹਾਂ?
ਰਾਹੁਲ ਗਾਂਧੀ ਤੋਂ ਸਵਾਲਾਂ ਦੇ ਪਹਿਲਾਂ ਬੈਂਚ ਤੋਂ ਪੁੱਛਿਆ ਜਾਵੇਗਾ ਕਿ ਤੁਹਾਡੇ ਕਿੰਨੇ ਬੈਂਕ ਖਾਤੇ ਹਨ?
ਕਿਸ ਕਿਸ ਬੈਂਕ ‘ਚ ਖਾਤਾ ਹੈ?
ਕੀ ਕੋਈ ਬੈਂਕ ਅਕਾਊਂਟ ਵਿਦੇਸ਼ ‘ਚ ਵੀ ਹੈ?
ਜੇਕਰ ਹੈ ਤਾਂ ਉਸਦੀ ਜਾਣਕਾਰੀ?
ਤੁਹਾਡੀ ਜਾਇਦਾਦ ਕਿੱਥੇ ਕਿੱਥੇ ਹੈ?ਕੀ ਵਿਦੇਸ਼ ‘ਚ ਵੀ ਜਾਇਦਾਦ ਹੈ?ਜੇਕਰ ਹੈ ਤਾਂ ਉਸਦੀ ਡਿਟੇਲ?
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਦਫ਼ਤਰ ਲਈ ਰਾਹੁਲ ਗਾਂਧੀ ਕਾਂਗਰਸ ਦਫ਼ਤਰ ਤੋਂ ਥੋੜ੍ਹੀ ਦੂਰ ਤਕ ਪੈਦਲ ਹੀ ਚੱਲੇ।ਪੁਲਿਸ ਨੇ ਇਸ ਦੌਰਾਨ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੂੰ ਰੋਕ ਦਿੱਤਾ।ਸਵੇਰੇ ਕਰੀਬ 1 ਵਜੇ ਰਾਹੁਲ ਗਾਂਧੀ ਦਾ ਕਾਫਿਲਾ ਈਡੀ ਦਫ਼ਤਰ ਪਹੁੰਚਿਆ।ਇਸ ਤੋਂ ਪਹਿਲਾਂ ਪਾਰਟੀ ਦੇ ਮਾਰਚ ਦੇ ਮੱਦੇਨਜ਼ਰ ਪੁਲਸ ਨੇ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਪਾਰਟੀ ਦਫ਼ਤਰ ਦੇ ਕੋਲ ਧਾਰਾ 144 ਲਗਾ ਦਿੱਤੀ ਗਈ ਹੈ।