ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ 100 ਦਿਨੀ ਪੰਜਾਬ ਦੌਰਾ ਸ਼ੁਰੂ ਕੀਤਾ ਗਿਆ ਹੈ | 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਅਕਾਲੀ ਦਲ ਲੋਕਾਂ ਦੇ ਨਾਲ ਦਾਅਵੇ ਕਰ ਰਿਹਾ ਹੈ | ਅਕਾਲੀ ਦਲ ਨੇ ਕਿਹਾ ਕਿ ਬਿਜਲੀ ਨਾਲ ਜੁੜੇ ਵੱਡੇ ਫ਼ੈਸਲਿਆਂ ਦੇ ਨਾਲ-ਨਾਲ, ਖੇਤੀ ਲਈ ਸਸਤਾ ਡੀਜ਼ਲ ਦੇਣ ਦੇ ਐਲਾਨ ਨਾਲ ਅਕਾਲੀ-ਬਸਪਾ ਗੱਠਜੋੜ ਨੇ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਵਿਲੱਖਣ ਪਹਿਲ ਕੀਤੀ ਹੈ। ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਅਤੇ ਅੰਨਦਾਤਾ ਦੀ ਖੁਸ਼ਹਾਲੀ ਲਈ ਅਸੀਂ ਵਚਨਬੱਧ ਹਾਂ। ਅਕਾਲੀ ਦਲ ਨੇ ਇੱਕ ਪੋਸਟਰ ਦੇ ਵਿੱਚ ਲਿਖਿਆ ਕਿ ਗੱਲ ਪੰਜਾਬ ਦੇ ਕਿਸਾਨਾਂ ਨੂੰ ਅਧਿਕਾਰ ਦੀ ਹੈ ਇਸ ਲਈ ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਜਾਵੇਗਾ |