ਭਲਕੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਹੋਣੀ ਹੈ ਤੇ ਐਗਜ਼ਿਟ ਪੋਲ ‘ਚ ਸੱਤਾ ਲਈ ਜਿਥੇ ਆਮ ਆਦਮੀ ਪਾਰਟੀ ਪ੍ਰਮੁੱਖ ਦਾਅਵੇਦਾਰ ਵਜੋਂ ਉਭਰੀ ਹੈ, ਜਦੋਂ ਕਿ ਕਾਂਗਰਸ ਬਹੁ-ਕੋਣੀ ਮੁਕਾਬਲੇ ‘ਚ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਐਗਜ਼ਿਟ ਪੋਲਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗੀ।
ਇਸ ਦੌਰਾਨ ਆਪ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 100 ਤੋਂ ਵੱਧ ਸੀਟਾਂ ਵੀ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਜੋਤਸ਼ੀ ਤਾਂ ਨਹੀਂ ਪਰ ਇੰਨਾ ਜਰੂਰ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਤੇ ਬਦਲਾਅ ਉਨ੍ਹਾਂ ਨੇ ਵੋਟਿੰਗ ਮਸ਼ੀਨਾਂ ਵਿਚ ਕੈਦ ਕਰ ਦਿੱਤਾ ਹੈ।
ਸਾਡੇ ਵਰਕਰਾਂ ਨੇ ਦਿਨ ਰਾਤ ਇਕ ਕਰਕੇ ਪ੍ਰਚਾਰ ਕੀਤਾ, ਮਿਹਨਤ ਕੀਤੀ, ਇਸ ਲਈ ਮਿਹਨਤ ਦਾ ਨਤੀਜਾ ਚੰਗਾ ਆਵੇਗਾ। ਉਨ੍ਹਾਂ ਕਿਹਾ ਕਿ ਸੀਟਾਂ 80, 90 ਤੇ 100 ਤੋਂ ਵੀ ਪਾਰ ਹੋ ਸਕਦੀਆਂ ਹਨ।