ਅੱਜ ਡੀਜੀਪੀ ਪੰਜਾਬ ਡੀਜੀਪੀ ਵੀ.ਕੇ. ਭਾਵਰਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਹੈ ਕਿ, ਪਿਛਲੇ ਸਾਲਾਂ ਦੇ ਮੁਕਾਬਲੇ ਕਤਲ ਦੀਆਂ ਘਟਨਾਵਾਂ ਘੱਟ ਵਾਪਰੀਆਂ ਹਨ।
ਡੀਜੀਪੀ ਦਾ ਕਹਿਣਾ ਹੈ ਕਿ ਇਸ ਸਾਲ 158 ਕਤਲ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਕ ਮਹੀਨੇ ਵਿਚ 50 ਕਤਲ ਹੋਏ ਹਨ, ਇਨ੍ਹਾਂ ਵਿਚੋਂ 6 ਮਾਮਲਿਆਂ ਵਿਚ ਗੈਂਗਸਟਰਾਂ ਦੀ ਸ਼ਮੂਲੀਅਤ ਹੈ ਜਦਕਿ 9 ਕਤਲ ਮਾਮਲਿਆਂ ਵਿਚ ਗੈਂਗਸਟਰ ਐਂਗਲਸ਼ਾਮਲ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਾਇਸੈਂਸੀ ਅਸਲਾ ਆਤਮ ਰੱਖਿਆ ਲਈ ਹੁੰਦਾ ਹੈ ਜਦਕਿ ਅੱਜ ਕੱਲ੍ਹ ਲੋਕ ਇਸ ਦੀ ਵਰਤੋਂ ਆਪਸੀ ਝਗੜਿਆਂ ਵਿਚ ਜ਼ਿਆਦਾ ਕਰ ਰਹੇ ਹਨ। ਆਪਸੀ ਲੜਾਈ ’ਚ 9 ਕਤਲ ਹੋਏ। ਉਨ੍ਹਾਂ ਕਿਹਾ ਨੌਜਵਾਨ ਪੀੜੀ ਨੂੰ ਗੈਂਗਸਟਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ।