ਮੋਗਾ ਦੇ ਪਿੰਡ ਚੂਹੜਚੱਕ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਲੋਕਾਂ ਵੱਲੋਂ ਮੀਟਰ ਫੇਲ ਹੋਣ ਦੇ ਨਾਂ ‘ਤੇ 1000 ਰੁਪਏ ਰਿਸ਼ਵਤ ਲੈਣ ਵਾਲੇ ਬਿਜਲੀ ਦੇ ਮੀਟਰ ਰੀਡਰ ਨੂੰ ਫੜਿਆ ਗਿਆ ਹੈ।
ਇਹ ਨੌਜਵਾਨ ਨੇ ਜਦੋਂ ਆਪਣੀ ਵੀਡੀਓ ਬਣਦੀ ਦੇਖੀ ਤਾਂ ਕੈਮਰੇ ਦੇਖ ਇਸਨੇ ਚੋਰੀ ਛੁਪੇ ਤੁਰੰਤ 500-500 ਦੇ ਨੋਟ ਮੂੰਹ ਵਿੱਚ ਪਾ ਲਏ। ਲੋਕਾਂ ਨੂੰ ਪਤਾ ਲੱਗਾ ਤਾਂ ਸਖਤਾਈ ਕਰਨ ‘ਤੇ ਉਸਨੇ ਮੂੰਹ ‘ਚੋਂ ਉਗਲ ਦਿੱਤੇ। ਜੋ ਕਿ ਸਾਫ ਵੀਡੀਓ ‘ਚ ਦਿਖਾਈ ਦੇ ਰਹੇ ਹਨ ਕਿ ਉਸਦੇ ਮੁੰਹ ‘ਚੋਂ ਰਿਸ਼ਵਤ ਦਾ 1000 ਰੁਪਿਆ ਕੱਢਿਆ ਗਿਆ।