ਹਰਿਆਣਾ ਦੇ ਕਰਨਾਲ ਦੀ ਦਾਣਾ ਮੰਡੀ ‘ਚ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਕਿਸਾਨਾਂ ‘ਤੇ ਬੇਰਹਿਮੀ ਨਾਲ ਹੋਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਦੂਜੀ ਕਿਸਾਨ ਮਹਾਪੰਚਾਇਤ ਚੱਲ ਰਹੀ ਹੈ | ਜੋ ਕਿ ਅੱਜ ਕਰਨਾਲ ਦੇ ਵਿੱਚ ਹੈ | ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਤੋਂ ਇਲਾਵਾ ਗੁਰਨਾਮ ਚੜੂੰਨੀ,ਬਲਬੀਰ ਸਿੰਘ ਰਾਜੇਵਾਲ ਵੀ ਮੌਜੂਦ ਹਨ | ਸੂਤਰਾ ਮੁਤਾਬਿਕ ਇਹ ਜਾਣਕਾਰੀ ਮਿਲੀ ਹੈ ਕਿ ਇੰਟਰਨੈਂਟ ਸੇਵਾ ਬੰਦ ਹੋਣ ਕਰ ਕੇ ਵੀ ਪ੍ਰਸ਼ਾਸਨ ਵਿਰੁੱਧ ਜੋਸ਼ ਦੇਖਣ ਨੂੰ ਮਿਲ ਰਿਹਾ ਹੈ | ਇਸ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨਿਕ ਅਧਿਆਕੀਰੀ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਰਾਕੇਸ਼ ਟਿਕੈਤ,ਗੁਰਨਾਮ ਚੜੂੰਨੀ,ਬਲਬੀਰ ਰਾਜੇਵਾਲ ਅਤੇ ਜੋਗਿੰਦਰ ਯਾਦਵ ਦੀ ਅਗਵਾਈ ਵਿੱਚ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਿੱਧੇ ਤੌਰ ਤੇ SDM ਅਤੇ SHO ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਰੱਖੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ 11 ਮੈਂਬਰੀ ਵਫ਼ਦ ਦੇ ਦੁਆਰਾ ਪੰਡਾਲ ਦੇ ਵਿੱਚ ਆਉਣ ਤੋਂ ਬਾਅਦ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰੇਗੀ |