ਰੂਸ ਤੇ ਯੂਕਰੇਨ ਵਿਚਾਲੇ ਖੂਨੀ ਜੰਗ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਯੂਕਰੇਨ ‘ਚ ਭਾਜੜ ਮਚੀ ਹੋਈ ਹੈ। ਭਾਰਤ ਤੋਂ ਯੂਕਰੇਨ ਪੜ੍ਹਾਈ ਕਰਨ ਗਏ ਗਏ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਵੀ ਜਾਰੀ ਹੈ। 249 ਭਾਰਤੀ ਨਾਗਰਿਕਾਂ ਨਾਲ ਏਅਰ ਇੰਡੀਆ ਦੀ ਪੰਜਵੀਂ ਨਿਕਾਸੀ ਉਡਾਣ ਸੋਮਵਾਰ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਪਹੁੰਚੀ। ਇਸ ਉਡਾਣ ਦੇ ਨਾਲ ਹੀ ਹੁਣ ਤੱਕ ਯੂਕਰੇਨ ਤੋਂ 1156 ਭਾਰਤੀ ਸੁਰੱਖਿਅਤ ਪਰਤ ਆਏ ਹਨ।
ਦੱਸ ਦਈਏ ਕਿ ਪਹਿਲੀ ਉਡਾਣ 26 ਫਰਵਰੀ ਨੂੰ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬੁਖਾਰੈਸਟ ਤੋਂ ਮੁੰਬਈ ਪਹੁੰਚੀ ਸੀ। 27 ਫਰਵਰੀ ਨੂੰ ਦੂਜੀ ਉਡਾਣ ਜਿਸ ਵਿੱਚ 250 ਵਿਦਿਆਰਥੀ ਜਦਕਿ 27 ਫਰਵਰੀ ਨੂੰ ਤੀਜੀ ਉਡਾਣ ਰਾਹੀਂ 240 ਵਿਦਿਆਰਥੀ ਬੁਖਾਰੈਸਟ ਤੋਂ ਦਿੱਲੀ ਆਏ, ਉਥੇ ਹੀ 27 ਫਰਵਰੀ ਨੂੰ ਇੱਕ ਹੋਰ ਉਡਾਣ ਆਈ ਜਿਸ ਵਿੱਚ 198 ਭਾਰਤੀ ਵਿਦਿਆਰਥੀ ਬੁਖਾਰੈਸਟ ਤੋਂ ਦਿੱਲੀ ਪਰਤੇ। ਅਤੇ ਅੱਜ 28 ਫਰਵਰੀ ਨੂੰ ਸਵੇਰੇ 249 ਭਾਰਤੀ ਵਿਦਿਆਰਥੀ ਬੁਖਾਰੈਸਟ ਤੋਂ ਦਿੱਲੀ ਸੁਰੱਖਿਅਤ ਘਰ ਵਾਪਸੀ ਕਰ ਚੁੱਕੇ ਹਨ।