ਬੈਂਕ ਖਾਤੇ ‘ਚ ਕਰੋੜਾਂ ਰੁਪਏ ਆ ਜਾਣ ਨਾਲ ਪਹਿਲਾਂ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਹਨ ਅਤੇ ਫਿਰ ਉਸ ਨੂੰ ਬੇਫਜ਼ੂਲ ਖਰਚ ਕਰ ਦਿੰਦੇ ਹਨ ਪਰ ਗੁਜਰਾਤ ਦੇ ਇੱਕ ਵਿਅਕਤੀ ਨੂੰ ਅਚਾਨਕ ਉਸਦੇ ਡੀਮੈਟ ਖਾਤੇ ਵਿੱਚ ਕਰੋੜਾਂ ਰੁਪਏ ਨਜ਼ਰ ਆਏ ਤਾਂ ਉਸਨੇ ਪਹਿਲਾਂ ਇਸ ਵਿੱਚੋਂ ਥੋੜ੍ਹੀ ਜਿਹੀ ਰਕਮ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਦਿੱਤੀ।
ਇਹ ਵੀ ਪੜ੍ਹੋ- ਬੈਂਕ ਦੀ ਗਲਤੀ ਨੇ ਮਾਲਾਮਾਲ ਕੀਤੀ ਇਹ ਕੁੜੀ, ਸਾਲ ‘ਚ ਖਰਚ ਦਿੱਤੇ 18 ਕਰੋੜ! ਜਾਣੋ ਕੀ ਹੈ ਸਾਰਾ ਮਾਮਲਾ…
ਦਰਅਸਲ, ਬੈਂਕਿੰਗ ਪ੍ਰਣਾਲੀ ਵਿੱਚ ਤਕਨੀਕੀ ਖਾਮੀਆਂ ਕਾਰਨ ਅਕਸਰ ਅਣਜਾਣ ਵਿਅਕਤੀਆਂ ਦੇ ਖਾਤੇ ਵਿੱਚ ਵੱਡੀ ਰਕਮ ਜਮ੍ਹਾਂ ਹੋ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੈਂਕ ਗੜਬੜੀ ਕਾਰਨ ਰਮੇਸ਼ ਸਾਗਰ ਨਾਂ ਦੇ ਵਿਅਕਤੀ ਦੇ ਡੀਮੈਟ ਖਾਤੇ ਵਿੱਚ 11,677 ਕਰੋੜ ਰੁਪਏ ਜਮ੍ਹਾਂ ਹੋ ਗਏ।
ਬੈਂਕ ਦੀ ਗੜਬੜੀ ਕਾਰਨ ਖਾਤੇ ‘ਚ ਆਏ ਕਰੋੜਾਂ ਰੁਪਏ
ਰਮੇਸ਼ ਸਾਗਰ ਪਿਛਲੇ 5-6 ਸਾਲਾਂ ਤੋਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਰਹੇ ਹਨ ਅਤੇ ਇੱਕ ਸਾਲ ਪਹਿਲਾਂ ਕੋਟਕ ਸਕਿਓਰਿਟੀਜ਼ ਵਿੱਚ ਆਪਣਾ ਡੀਮੈਟ ਖਾਤਾ ਖੋਲ੍ਹਿਆ ਸੀ। ਉਸਨੇ ਦੱਸਿਆ ਕਿ 27 ਜੁਲਾਈ 2022 ਨੂੰ ਅਚਾਨਕ ਉਸਨੇ ਖਾਤੇ ਵਿੱਚ 116,77,24,43,277 ਰੁਪਏ ਦੇਖੇ। ਸਾਗਰ ਨੇ ਤੁਰੰਤ ਇਨ੍ਹਾਂ ਪੈਸਿਆਂ ‘ਚੋਂ 2 ਕਰੋੜ ਰੁਪਏ ਦੇ ਸ਼ੇਅਰ ਖਰੀਦ ਲਏ ਤੇ ਉਸਨੇ ਇਸ ‘ਚੋਂ 5 ਲੱਖ ਰੁਪਏ ਦਾ ਮੁਨਾਫਾ ਵੀ ਕਮਾ ਲਿਆ ਪਰ ਉਸੇ ਰਾਤ 8 ਵਜੇ ਬੈਂਕ ਨੇ ਰਕਮ ਕਢਵਾ ਲਈ।
ਇਹ ਵੀ ਪੜ੍ਹੋ- Bank holiday september:ਆਉਣ ਵਾਲੇ 15 ਦਿਨਾਂ ‘ਚ ਸਿਰਫ 9 ਦਿਨ ਖੁੱਲਣਗੇ ਬੈਂਕ,ਵੇਖੋ ਲਿਸਟ
ਜਿਵੇਂ ਹੀ ਬੈਂਕ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਤੁਰੰਤ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਇਸ ਵੱਡੀ ਰਕਮ ਨੂੰ ਵਾਪਸ ਲੈ ਲਿਆ ਪਰ ਇਸ ਦੌਰਾਨ ਸਾਗਰ ਨੇ ਕੁਝ ਹੀ ਘੰਟਿਆਂ ਵਿੱਚ ਉਸ ਰਕਮ ਤੋਂ 5 ਲੱਖ ਰੁਪਏ ਕਮਾ ਲਏ ਸਨ।
ਬੈਂਕ ਦੀ ਚੁੱਪ
ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, ਜਦੋਂ ਇਸ ਮੁੱਦੇ ‘ਤੇ ਕੋਟਕ ਸਕਿਓਰਿਟੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਨਿਵੇਸ਼ਕਾਂ ਦੇ ਪੈਨ ਕਾਰਡ ਜਾਂ ਉਨ੍ਹਾਂ ਦੇ ਡੀਮੈਟ ਖਾਤਾ ਨੰਬਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਬੈਂਕ ਇਸ ਮੁੱਦੇ ‘ਤੇ ਟਿੱਪਣੀ ਕਰ ਸਕਦਾ ਹੈ।