ਦਿੱਲੀ ਸਥਿਤ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।ਸੂਬੇ ‘ਚ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਸਕੂਲ ਲੰਬੇ ਸਮੇਂ ਤੋਂ ਬੰਦ ਹੈ ਜਿਸਦੇ ਚਲਦਿਆਂ ਸਟੂਡੈਂਟਸ ਆਨਲਾਈਨ ਪੜਾਈ ਲਈ ਮਜ਼ਬੂਰ ਹਨ।ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅਜੇ ਤਕ ਸਕੂਲ ਦੁਬਾਰਾ ਖੋਲ੍ਹਣ ‘ਤੇ ਫੈਸਲਾ ਨਹੀਂ ਲਿਆ ਹੈ ਜਿਸਦੇ ਚਲਦਿਆਂ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਨੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ।12ਵੀਂ ਜਮਾਤ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਜ਼ਰੂਰੀ ਸਿੱਖਿਆ ਤੋਂ ਵਾਂਝੇ ਵਿਦਿਆਰਥੀ ਆਨਲਾਈਨ ਕਲਾਸਾਂ ਦੀ ਸਮੱਸਿਆਂਵਾਂ ਦੇ ਕਾਰਨ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪੀੜਤ ਹਨ।ਇਸ ਲਈ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ।
ਦੱਸਣਯੋਗ ਹੈ ਕਿ ਵੱਡੀ ਗਿਣਤੀ ‘ਚ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੇ ਅਜੇ ਤੱਕ ਸਕੂਲ ਫਿਰ ਤੋਂ ਖੋਲ੍ਹਣ ਦੇ ਸਬੰਧ ‘ਚ ਫੈਸਲਾ ਨਹੀਂ ਲਿਆ ਹੈ।ਪੇਰੇਂਟਸ ਅਤੇ ਟੀਚਰਸ ਦਾ ਕਹਿਣਾ ਹੈ ਕਿ ਆਨਲਾਈਨ ਪੜਾਈ ਇਕਦਮ ਸਹੀ ਬਦਲਾਅ ਨਹੀਂ ਹੈ।ਇੰਟਰਨੈੱਟ ਕਨੇਕਟਿਵਿਟੀ ਅਤੇ ਗੈਜ਼ੇਟਸ ਦੀ ਕਮੀ ਦੇ ਚਲਦਿਆਂ ਬੱਚਿਆਂ ਦੀ ਪੜਾਈ ਖਰਾਬ ਹੋ ਰਹੀ ਹੈ।ਇਸਤੋਂ ਇਲਾਵਾ ਆਪਸੀ ਕਮਿਊਨੀਕੇਸ਼ਨ ਅਤੇ ਗਲਬਾਤ ਦੀ ਕਮੀ, ਕੋਈ ਖੇਡ ਜਾਂ ਐਕਸਟਰਾ ਕਰਿਕੁਲਰ ਐਕਟਿਵਿਟੀ ਨਾ ਹੋਣ ਅਤੇ ਸਮਾਜਿਕ ਦੂਰੀ, ਵਿਦਿਆਰਥੀਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਹਨ।