ਦੇਸ਼ ਭਰ ਦੇ ਡਾਕਟਰ 2 ਦਿਨ ਆਪਣਾ ਕੰਮ ਬੰਦ ਰੱਖਣੇ ਇਹ ਐਲਾਨ ਡਾਕਟਰਾਂ ਦੇ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ | ਅੱਜ ਸਾਂਝੀ ਸਰਕਾਰੀ ਡਾਕਟਰ ਤਾਲਮੇਲ ਕਮੇਟੀ (ਜੇਜੀਡੀਸੀਸੀ) ਦੀ ਹੰਗਾਮੀ ਬੈਠਕ ਹੋਈ ਜਿਸ ਵਿੱਚ 12 ਤੋਂ 14 ਜੁਲਾਈ ਤੱਕ ਪੰਜਾਬ ਭਰ ਵਿੱਚ ਓਪੀਡੀਜ਼ ਸਮੇਤ ਸਿਹਤ ਅਤੇ ਵੈਟਰਨਰੀ ਸੇਵਾਵਾਂ ਠੱਪ ਕਰਨ ਦਾ ਫ਼ੈਸਲਾ ਕੀਤਾ ਗਿਆ। ਹਾਲਾਂਕਿ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਅਤੇ ਮੈਡੀਕਲ / ਵੈਟਰੋ-ਕਾਨੂੰਨੀ ਸੇਵਾਵਾਂ ਆਮ ਵਾਂਗ ਰਹਿਣਗੀਆਂ। ਡਾਕਟਰ ਨੇ ਐੱਨਪੀਏ ਵਿੱਚ ਕਟੌਤੀ ਮਾਮਲੇ ’ਤੇ ਸਰਕਾਰ ਦੀ ਚੁੱਪ ਤੇ ਇਸ ਦਾ ਠੋਸ ਹੱਲ ਨਾ ਕੱਢਣ ਕਾਰਨ ਇਹ ਫ਼ੈਸਲਾ ਕੀਤਾ ਹੈ। ਪੀਸੀਐੱਮਐੱਸਏ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ: ਗਗਨਦੀਪ ਸਿੰਘ ਸ਼ੇਰਗਿੱਲ, ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ, ਡੈਂਟਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪਵਨਪ੍ਰੀਤ ਕੌਰ, ਆਯੁਰਵੈਦਿਕ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪਾਠਕ, ਹੋਮਿਓਪੈਥਿਕ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਰੂਰਲ ਮੈਡੀਕਲ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਦੀਪਇੰਦਰ ਸਿੰਘ ਨੇ ਕਿਹਾ ਕਿ ਐੱਨਪੀਏ ਮਾਮਲੇ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ 15 ਤੋਂ 17 ਜੁਲਾਈ ਤੱਕ ਓਪੀਡੀਜ਼ ਦਾ ਬਾਈਕਾਟ ਕੀਤਾ ਜਾਵੇਗਾ ਪਰ ਹਸਪਤਾਲਾਂ ਦੇ ਵਿਹੜਿਆਂ ’ਚ ਸਮਾਂਤਰ ਓਪੀਡੀਜ਼ ਲਗਾਈ ਜਾਵੇਗੀ। ਇਸ ਦੇ ਬਾਵਜੂਦ ਸਰਕਾਰ ਨੇ 18 ਜੁਲਾਈ ਤੱਕ ਕੋਈ ਹੱਲ ਨਾ ਕੀਤਾ ਤਾਂ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਜਾਵੇਗੀ।