ਹਰਿਆਣਾ ਦੀ ਪਾਣੀਪਤ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ 12 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜਨਵਰੀ 2018 ‘ਚ ਦੋਹਾਂ ਦੋਸ਼ੀਆਂ ਨੇ ਗੁਆਂਢ ਦੀ ਇਕ ਲੜਕੀ ਨਾਲ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮਿਤ ਗਰਗ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਵਾਂ ਦੋਸ਼ੀਆਂ ਬਾਰੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਇਹ ਲੋਕ ਸਮਾਜ ਲਈ ਖ਼ਤਰਾ ਹਨ।
ਜੱਜ ਨੇ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302, 376ਏ ਅਤੇ 6 ਪੋਕਸੋ ਦੇ ਤਹਿਤ ਮੌਤ ਦੀ ਸਜ਼ਾ, 20-20 ਹਜ਼ਾਰ ਦਾ ਜ਼ੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ‘ਤੇ 6-6 ਮਹੀਨੇ ਦੀ ਵਾਧੂ ਸਜ਼ਾ ਸੁਣਾਈ। ਆਈਪੀਸੀ ਦੀ ਧਾਰਾ 363 ਅਤੇ 201 ਤਹਿਤ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 7-7 ਸਾਲ ਦੀ ਕੈਦ, 5-5 ਹਜ਼ਾਰ ਰੁਪਏ ਜੁਰਮਾਨਾ ਅਤੇ 1-1 ਮਹੀਨੇ ਦੀ ਵਾਧੂ ਸਜ਼ਾ ਹੋ ਸਕਦੀ ਹੈ।











