ਕਾਂਗਰਸੀ ਆਗੂ ਅਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਬੀਤੇ ਦਿਨ ਉਨਾਂ੍ਹ ਦਾ ਪੋਸਟਮਾਰਟਮ ਕੀਤਾ ਗਿਆ। 5 ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ।
ਇਸ ਦੌਰਾਨ ਡਾਕਟਰਾਂ ਨੇ ਕਈ ਵੱਡੇ ਖੁਲਾਸੇ ਕੀਤੇ ਹਨ।ਜਿਸ ‘ਚ ਡਾਕਟਰਾਂ ਨੇ ਦੱਸਿਆ ਕਿ ਦੋ ਦਰਜਨਾਂ ਗੋਲੀਆਂ ਸਿੱਧੂ ਦੇ ਸਰੀਰ ‘ਚ ਵੱਜੀਆਂ ਹਨ।
ਉਨਾਂ੍ਹ ਦੇ ਸਿਰ ‘ਚ ਵੀ ਗੋਲੀਆਂ ਲੱਗੀਆਂ।ਦੱਸ ਦੇਈਏ ਕਿ ਮੂਸੇਵਾਲਾ ਦੇ ਚਾਹੁਣ ਵਾਲੇ ਕੱਲ੍ਹ ਤੋਂ ਹੀ ਉਨ੍ਹਾਂ ਦੀ ਹਵੇਲੀ ‘ਚ ਬੈਠੇ ਹਨ।ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਮੂਸੇਵਾਲਾ ਲਿਆਂਦੀ ਜਾ ਰਹੀ ਹੈ।ਜਿੱਥੇ ਉਨਾਂ੍ਹ ਦੇ ਸਮਰਥਕਾਂ ਦਾ ਭਾਰੀ ਇਕੱਠ ਹੈ ਪੈਰ ਰੱਖਣ ਨੂੰ ਥਾਂ ਨਹੀਂ ਹੈ।ਹਰ ਇੱਕ ਸ਼ਖਸ਼ ਦੀ ਅੱਖ ਨਮ ਹੈ।