ਅਮਰਨਾਥ ਯਾਤਰਾ ਜੋ ਕਿ ਬੀਤੇ ਦਿਨ ਹੀ ਬਹਾਲ ਕੀਤੀ ਗਈ ਸੀ ਨੂੰ ਹੁਣ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਮਰਨਾਥ ਗੁਫ਼ਾ ਨੇੜ ਬੱਦਲ ਫੱਟਣ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਜਿਸ ਤੋਂ ਬਾਅਦ ਇਸ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੱਦਲ ਫੱਟਣ ਕਾਰਨ ਪਾਣੀ ਦੇ ਤੇਜ ਵਹਾਅ ਕਾਰਨ 12 ਲੋਕਾਂ ਦੀ ਮੌਤ ਦੀ ਖ਼ਬਰ ਹੈ ਤੇ ਕਈ ਲੋਕ ਜ਼ਖਮੀ ਤੇ ਲਾਪਤਾ ਦੱਸੇ ਜਾ ਰਹੇ ਹਨ। ਇਸ ਤੇਜ ਵਹਾਅ ਕਾਰਨ ਕਈ ਟੈਂਟ ਤੇ ਲੰਗਰਾਂ ਦੇ ਵਹਿਣ ਦੀ ਵੀ ਜਾਣਕਾਰੀ ਹਾਸ਼ਲ ਹੋਈ ਹੈ। ਸ਼ਰਦਾਲੂਆਂ ਨੂੰ ਬਚਾਉਣ ਲਈ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਬਾਲਟਾਲ ਅਤੇ ਨੁਨਵਾਨ ਮਾਰਗ ’ਤੇ ਖਰਾਬ ਮੌਸਮ ਕਾਰਨ ਮੁਲਤਵੀ ਅਮਰਨਾਥ ਯਾਤਰਾ ਨੂੰ ਬੁੱਧਵਾਰ ਮੁੜ ਬਹਾਲ ਕੀਤਾ ਗਿਆ ਸੀ। 30 ਜੂਨ ਨੂੰ ਸ਼ੁਰੂ ਹੋਈ ਇਸ 43 ਦਿਨਾਂ ਤੀਰਥ ਯਾਤਰਾ ’ਚ ਬੁੱਧਵਾਰ ਸਵੇਰ ਤੱਕ 75,000 ਤੋਂ ਵਧ ਤੀਰਥ ਯਾਤਰੀਆਂ ਨੇ ਅਮਰਨਾਥ ਮੰਦਰ ’ਚ ਪਵਿੱਤਰ ਗੁਫ਼ਾ ’ਚ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ ਸਨ।