ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ 12 ਹਲਕਾ ਮੁੱਖ ਸੇਵਾਦਾਰਾਂ ਨਾਲ ਵੱਖੋ-ਵੱਖ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਾਂਝੀ ਮੀਟਿੰਗ ਵੀ ਕੀਤੀ।
ਉਹਨਾਂ ਨੇ ਹਲਕਾ ਮੁੱਖ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਐਲਾਨੇ 13 ਨੁਕਾਤੀ ਏਜੰਡੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਅਤੇ ਸੂਬੇ ਵਿਚ ਗਠਜੋੜ ਸਰਕਾਰ ਬਣਨ ਮਗਰੋਂ ਇਹ ਏਜੰਡਾ ਇੰਨ ਬਿਨ ਲਾਗੂ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 7 ਨਵੇਂ ਚੇਹਰਿਆਂ ਸਮੇਤ 12 ਵਿਧਾਨ ਸਭਾ ਸੀਟਾਂ ਲਈ ਪਾਰਟੀ ਦੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਹੈ।