ਸੰਗਰੂਰ ਲੋਕਸਭਾ ਸੀਟ ‘ਤੇ ਅੱਜ ਚੋਣਾਂ ਹੋ ਰਹੀਆਂ ਹਨ।ਇੱਥੇ ਸਵੇਰੇ 8 ਵਜੇ ਤੋਂ ਮਤਦਾਨ ਸ਼ੁਰੂ ਹੋ ਗਿਆ ਹੈ।ਜੋ ਸ਼ਾਮ 6 ਵਜੇ ਤੱਕ ਚੱਲੇਗਾ।ਮਤਦਾਨ ਦੇ ਲਈ ਕਰੜੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ।ਇਸ ਸੀਟ ‘ਤੇ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿਚਾਲੇ ਮੁਕਾਬਲਾ ਹੈ।ਸਵੇਰੇ 11 ਵਜੇ 12.75 ਫੀਸਦੀ ਮਤਦਾਨ ਹੋ ਚੁੱਕਾ ਹੈ।
ਪੰਜਾਬ ਸਰਕਾਰ ‘ਚ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਮਤਦਾਨ ਕਰ ਚੁੱਕੇ ਹਨ।ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।
ਸੰਗਰੂਰ ਸੀਟ ‘ਤੇ ਕੁਲ 15 ਲੱਖ 69 ਹਜ਼ਾਰ 240 ਵੋਟਰ ਹਨ।ਜਿਨ੍ਹਾਂ ‘ਚ 8 ਲੱਖ 30 ਹਜ਼ਾਰ 56 ਮਰਦ ਅਤੇ 7 ਲੱਖ 39 ਹਜ਼ਾਰ 140 ਔਰਤਾਂ ਵੋਟਰਾਂ ਹਨ।ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਇਹ ਚੋਣਾਂ ਕਾਫੀ ਅਹਿਮ ਹਨ।ਪੰਜਾਬ ‘ਚ ਸਰਕਾਰ ਬਣਨ ਤੋਂ ਕਰੀਬ 100 ਦਿਨ ਬਾਅਦ ਆਪ ਦੀਆਂ ਇਹ ਪਹਿਲੀਆਂ ਚੋਣਾਂ ਹਨ।