ਹਰਿਆਣਾ ਸਰਕਾਰ ਨੇ ਪੰਜਾਬ ਤੋਂ ਬਾਅਦ ਹੁਣ ਕਿਸਾਨਾਂ ਨੂੰ ਖੁਸ਼ ਕਰਨ ਲਈ ਗੰਨੇ ਦੇ ਭਾਅ ‘ਚ ਵਾਧਾ ਕੀਤਾ ਹੈ।ਦੱਸ ਦੇਈਏ ਕਿ ਸਰਕਾਰ ਨੇ ਗੰਨੇ ਦੇ ਭਾਅ ‘ਚ 12 ਰੁਪਏ ਵਾਧਾ ਕੀਤਾ ਹੈ।ਇਸ ਵਾਧੇ ਤੋਂ ਬਾਅਦ ਸੂਬੇ ‘ਚ ਗੰਨੇ ਦਾ ਰੇਟ 362 ਰੁਪਏ ਹੋ ਗਿਆ ਹੈ।ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਹੁਣ ਕਿਸਾਨ ਮੁਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਮੂੰਹ ਮਿੱਠਾ ਕਰਵਾਉਣ।ਦੱਸਣਯੋਗ ਹੈ ਕਿ ਹੁਣ ਸੂਬੇ ‘ਚ ਦੁਬਾਰਾ ਗੰਨੇ ਦਾ ਭਾਅ ਪੰਜਾਬ ਤੋਂ ਜਿਆਦਾ ਹੋ ਗਿਆ ਹੈ।