ਕੋਰੋਨਾ ਮਹਾਮਾਰੀ ਕਾਰਨ ਵਿਦਿਆਰਥੀ ਅਤੇ ਮਾਪੇ ਲੰਬੇ ਸਮੇਂ ਤੋਂ ਨਤੀਜਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਸਨ ਪਰ ਹੁਣ ਇਹ ਉਡੀਕ ਖ਼ਤਮ ਹੋ ਚੁੱਕੀ ਹੈ ਅੱਜ ਦੁਪਹਿਰ ਬਾਅਦ 2 ਵਜੇ 12ਵੀ CBSE ਬੋਰਡ ਦੇ ਨਤੀਜ਼ੇ ਦਾ ਐਲਾਨ ਹੋਵੇਗਾ |ਕੇਂ ਸੁਪਰੀਮ ਕੋਰਟ ਨੇ ਨਤੀਜੇ ਜਾਰੀ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ। ਵਿਦਿਆਰਥੀ ਅਪਣਾ ਨਤੀਜਾ ਅਧਿਕਾਰਤ ਵੈਬਸਾਈਟ cbseresults.nic.in ਜ਼ਰੀਏ ਚੈੱਕ ਕਰ ਸਕਦੇ ਹਨ।
ਬੋਰਡ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਇਸ ਸਾਲ 12 ਵੀਂ ਦਾ ਨਤੀਜਾ 30:30:40 ਦੇ ਫਾਰਮੂਲੇ ’ਤੇ ਤੈਅ ਕੀਤਾ ਗਿਆ ਹੈ। ਮਾਰਕਿੰਗ ਸਕੀਮ ਅਨੁਸਾਰ 10 ਵੀਂ ਅਤੇ 11 ਵੀਂ ਕਲਾਸ ਦੇ 5 ਵਿਚੋਂ 3 ਵਿਸ਼ੇ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਨੂੰ ਨਤੀਜਾ ਤਿਆਰ ਕਰਨ ਲਈ ਚੁਣਿਆ ਜਾਵੇਗਾ। ਇਸ ਦੇ ਨਾਲ ਹੀ 12 ਵੀਂ ਜਮਾਤ ਦੇ ਯੂਨਿਟ, ਟਰਮ ਅਤੇ ਪ੍ਰੈਕਟੀਕਲ ਪ੍ਰੀਖਿਆ ਵਿਚ ਪ੍ਰਾਪਤ ਅੰਕ ਦੇ ਅਧਾਰ ‘ਤੇ ਨਤੀਜਾ ਤਿਆਰ ਕੀਤਾ ਜਾਵੇਗਾ।