28 ਦਸੰਬਰ – 14 ਪੋਹ – ਸ਼ਹੀਦੀ ਉਪਰੰਤ ਵਜੀਰ ਖਾਂ ਨੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਜੰਗਲ ਵਿੱਚ ਸੁਟਵਾ ਦਿੱਤਾ ਤੇ ਕਿਸੇ ਨੂੰ ਅੰਤਿਮ ਸੰਸਕਾਰ ਕਰਨ ਦੀ ਆਗਿਆ ਨਾ ਦਿੱਤੀ ਪਰ ਉਸ ਵੇਲੇ ਭਾਈ ਟੋਡਰ ਮੱਲ ਜੀ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਵਜ਼ੀਰ ਖਾਨ ਤੋਂ ਆਗਿਆ ਮੰਗੀ ਪਰ ਵਜ਼ੀਰ ਖਾਨ ਨੇ ਸ਼ਰਤ ਰੱਖੀ ਕਿ ਜਿੰਨੀ ਤੈਨੂੰ ਜਗ੍ਹਾ ਸਸਕਾਰ ਵਾਸਤੇ ਚਾਹੀਦੀ ਹੈ,
ਉਨੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਮੁੱਲ ਖਰੀਦ ਲੈ, ਤਾਂ ਭਾਈ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਦੇ ਕੇ ਵਜ਼ੀਰ ਖਾਂ ਤੋਂ ਸਸਕਾਰ ਵਾਸਤੇ ਜ਼ਮੀਨ ਖਰੀਦੀ ਅਤੇ ਮਹਾਨ ਸੇਵਾ ਕੀਤੀ I ਜਿੰਨੀ ਜਗ੍ਹਾ ਤੇ ਮੋਹਰਾਂ ਵਿਛਾਈਆਂ ਸਨ ਉਸਤੇ ਸਿਰਫ ਇੱਕ ਸ਼ਰੀਰ ਦਾ ਹੀ ਸੰਸਕਾਰ ਹੋ ਸਕਦਾ ਸੀ ਤਾਂ ਉਸ ਵੇਲੇ ਸਭ ਦੀ ਸਲਾਹ ਨਾਲ ਇੱਕ ਹੋ ਚਿਖਾ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਉਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਸ਼ੋਭਿਤ ਹੈ।