ਛੱਤੀਸਗੜ੍ਹ ‘ਚ ਇਕ ਨਾਬਾਲਿਗ ਲੜਕੀ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ।ਮ੍ਰਿਤਕ ਆਪਣੀ ਭੈਣ ਨੂੰ ਕਥਿਤ ਤੌਰ ‘ਤੇ ਫੋਨ ‘ਤੇ ਗੱਲ ਕਰਨ ਤੋਂ ਵਰਜਦਾ ਸੀ।ਇਸਦੇ ਚਲਦਿਆਂ ਘਰ ‘ਚ ਇਕੱਲਾ ਦੇਖ ਕੇ ਲੜਕੀ ਨੇ ਤੇਜਧਾਰ ਹਥਿਆਰ ਨਾਲ ਭਰਾ ‘ਤੇ ਹਮਲਾ ਕਰ ਦਿੱਤਾ ਤੇ ਫਿਰ ਜਾ ਕੇ ਖੁਦ ਹੀ ਗੁਆਂਢੀਆਂ ਨੂੰ ਹੱਤਿਆ ਦੀ ਸੂਚਨਾ ਦਿੱਤੀ।ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੇ ਦੋਸ਼ੀ ਲੜਕੀ ਨੂੰ ਹਿਰਾਸਤ ‘ਚ ਲੈ ਲਿਆ ਹੈ।
ਰਿਪੋਰਟ ਮੁਤਾਬਕ ਖੈਰਾਗੜ੍ਹ ਜ਼ਿਲ੍ਹੇ ਸਥਿਤ ਛੋਈਖਦਾਨ ਖੇਤਰ ਦੇ ਅਮਲੀਡੀਹਕਲਾ ਪਿੰਡ ਦੀ ਹੈ।ਇਥੇ ਰਹਿਣ ਵਾਲਾ ਇਕ 18 ਸਾਲਾ ਲੜਕਾ ਆਪਣੀ 14 ਸਾਲ ਦੀ ਭੈਣ ਨੂੰ ਕਥਿਤ ਤੌਰ ‘ਤੇ ਫੋਨ ‘ਤੇ ਲੜਕਿਆਂ ਨਾਲ ਗੱਲ ਕਰਨ ਤੋ ਮਨ੍ਹਾਂ ਕਰਦਾ ਸੀ।ਸ਼ਨੀਵਾਰ 4 ਮਈ ਨੂੰ ਇਸਦੇ ਚਲਦੇ ਉਸਨੇ ਆਪਣੀ ਭੈਣ ਨੂੰ ਝੜਕ ਵੀ ਦਿੱਤਾ।ਜਿਸਦੇ ਬਾਅਦ ਲੜਕੀ ਨੇ ਘਰ ‘ਚ ਭਰਾ ਨੂੰ ਇਕੱਲਾ ਦੇਖ ਕੇ ਕੁਹਾੜੀ ਨਾਲ ਉਸ’ਤੇ ਹਮਲਾ ਕੀਤਾ।ਹਮਲਾ ਗਲੇ ‘ਤੇ ਕੀਤਾ ਗਿਆ ਸੀ ਜਿਸਦੇ ਚਲਦਿਆਂ ਉਸਦੀ ਮੌਤ ਹੋ ਗਈ।
ਘਟਨਾ ਦੇ ਸਮੇਂ ਪਰਿਵਾਰ ਦੇ ਹੋਰ ਮੈਂਬਰ ਕੰਮ ‘ਤੇ ਬਾਹਰ ਗਏ ਸੀ।ਘਰ ‘ਚ ਸਿਰਫ ਦੋਸ਼ੀ ਲੜਕੀ ਤੇ ਉਸਦਾ ਭਰਾ ਹੀ ਸੀ, ਇਸਦੇ ਦੌਰਾਨ ਲੜਕੇ ਨੇ ਉਸਨੂੰ ਮੋਬਾਇਲ ਫੋਨ ‘ਤੇ ਹੋਰ ਲੜਕਿਆਂ ਨਾਲ ਗੱਲ ਕਰਨ ਨੂੰ ਲੈ ਕੇ ਝਿੜਕਿਆ ਤੇ ਫੋਨ ਨਾ ਵਰਤਣ ਦੇ ਲਈ ਕਿਹਾ।ਡਾਂਟਣ ਦੇ ਕੁਝ ਦੇਰ ਬਾਅਦ ਉਹ ਸੌਂ ਗਿਆ।ਇਸੇ ਦੌਰਾਨ ਲੜਕੀ ਨੇ ਸੌਂਦੇ ਸਮੇਂ ਭਰਾ ‘ਤੇ ਵਾਰ ਕਰ ਦਿੱਤਾ।ਜਿਸ ਨਾਲ ਉਸਦੀ ਮੌਤ ਹੋ ਗਈ।
ਭਰਾ ਨੂੰ ਮਾਰਨ ਤੋਂ ਬਾਅਦ ਲੜਕੀ ਨਹਾਉਣ ਚਲੀ ਗਈ ਤੇ ਕੱਪੜਿਆਂ ‘ਤੇ ਲੱਗੇ ਖੂਨ ਦੇ ਧੱਬਿਆਂ ਨੂੰ ਵੀ ਸਾਫ ਕੀਤਾ।ਫਿਰ ਕੁਝ ਦੇਰ ਬਾਅਦ ਉਸਨੇ ਖੁਦ ਹੀ ਆਪਣੇ ਗੁਆਂਢੀਆਂ ਨੂੰ ਭਰਾ ਦੀ ਹੱਤਿਆ ਦੀ ਜਾਣਕਾਰੀ ਦਿੱਤੀ।
ਪੁਲਿਸ ਦੇ ਮੁਤਾਬਕ ਗੁਆਂਢੀਆਂ ਨੇ ਹੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਮੌਕੇ ‘ਤੇ ਪਹੁੰਚਣ ਦੇ ਬਾਅਦ ਪੁਲਿਸ ਨੇ ਲੜਕੀ ਤੋਂ ਪੁੱਛਗਿੱਛ ਕੀਤੀ।ਪੁਛਗਿੱਛ ਦੌਰਾਨ ਲੜਕੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।ਇਸਦੇ ਬਾਅਦ ਉਸ ਨੂੰ ਹਿਰਾਸਤ ‘ਚ ਲੈ ਕੇ ਮਾਮਲਾ ਦਰਜਾ ਕਰ ਲਿਆ ਜਾਂਚ ਜਾਰੀ ਹੈ।