ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ‘ਚ ਬਣੇ ਆਦਰਸ਼ ਸਕੂਲ ਦੇ ਕਰੀਬ 50 ਅਧਿਆਪਕਾਂ ਨੂੰ ਪਿਛਲੇ 15 ਮਹੀਨਿਆਂ ਤੋਂ ਤਨਖਾਹ ਨਾਲ ਮਿਲਣ ਕਾਰਨ ਅਧਿਆਪਕਾਂ ਨੇ ਅਣਮਿੱਥੇ ਸਮੇਂ ਲਈ ਸਕੂਲ ਦੇ ਗੇਟ ਬਾਹਰ ਧਰਨਾ ਸ਼ੁਰੂ ਕੀਤਾ ।ਦੱਸਣਯੋਗ ਹੈ ਕਿ ਇਹ ਸਕੂਲ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਕਮੇਟੀ ਦੇ ਅੰਡਰ ਚੱਲ ਰਿਹਾ ਹੈ
ਜਿਸ ‘ਚ 70 ਫੀਸਦੀ ਸੈਲਰੀ ਸਰਕਾਰ ਅਤੇ 30 ਫੀਸਦੀ ਮੈਨੇਜਮੈਂਟ ਦਿੰਦੀ ਹੈ ਇਹ ਸਕੂਲ ਸੀਬੀਐੱਸਸੀ ਦੇ ਸਿਲੇਬਸ ‘ਤੇ ਚੱਲਦਾ ਹੈ।ਜ਼ਿਕਰਯੋਗ ਹੈ ਕਿ ਇਸ ਸਕੂਲ ‘ਚ ਹੁਣ 27 ਅਪ੍ਰੈਲ ਤੋਂ ਸੀਬੀਐੱਸਸੀ ਦੀ ਦਸਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਵੀ ਸ਼ੁਰੂ ਹੋ ਰਹੇ ਹਨ ।
ਅਧਿਆਪਕਾਂ ਦੀ ਹੜਤਾਲ ਕਾਰਨ ਬੱਚੇ ਆਪ ਹੀ ਇੱਕ ਦੂਜੇ ਤੋਂ ਪੁੱਛ ਕੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ।
ਦੂਜੇ ਪਾਸੇ ਅਧਿਆਪਕਾਂ ਦਾਕਹਿਣਾ ਹੈ ਕਿ ਅਸੀਂ ਕਈ ਵਾਰ ਮੈਨੇਜਮੈਂਟ ਅਤੇ ਸਰਕਾਰ ਨੂੰ ਲਿਖ ਕੇ ਵੀ ਭੇਜਿਆ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਪੰਜਾਬ ‘ਚ ਆਪ ਦੀ ਸਰਕਾਰ ਬਣ ਗਈ ਹੈ ਅਤੇ ਇਸ ਸਰਕਾਰ ਨੇ ਵੀ ਸਾਡੀ ਕੋਈ ਸੁਧ ਨਹੀਂ ਲਈ ਸਾਨੂੰ 15 ਮਹੀਨੇ ਹੋ ਗਏ ਹਨ ਬਿਨ੍ਹਾਂ ਸੈਲਰੀ ਦੇ ਕੰਮ ਕਰਦੇ ਹੋਏ ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ‘ਚ ਸਕੂਲਾਂ ਦਾ ਪੱਧਰ ਦਿੱਲੀ ਵਰਗਾ ਕਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਕੂਲਾਂ ਦਾ ਇਹ ਹਾਲ ਹੈ।