ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਕਰਵਾਈ ਰੇਕੀ ਲਈ ਦੋਸ਼ੀ ਸੰਦੀਪ ਕੇਕੜਾ ਨੇ ਸਿਰਫ 15 ਹਜ਼ਾਰ ਰੁਪਏ ਲਏ ਸਨ। ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਸਿਰਸਾ ਜ਼ਿਲ੍ਹੇ ਦੇ ਪਿੰਡ ਕਾਲਾਂਵਾਲੀ ਦਾ ਮੁਲਜ਼ਮ ਸੰਦੀਪ ਸਿੰਘ ਉਰਫ਼ ਕੇਕੜਾ ਨਸ਼ੇ ਦਾ ਆਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਆਦੀ ਹੋਣ ਕਾਰਨ ਉਸ ਨੇ ਇਹ ਕੰਮ ਸਿਰਫ 15 ਹਜ਼ਾਰ ਰੁਪਏ ‘ਚ ਕੀਤਾ ਸੀ।
ਉਸ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਤਸਕਰੀ ਕਰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੇਕੜੇ ਦਾ ਪਿਤਾ ਬਲਦੇਵ ਸਿੰਘ ਦਿਹਾੜੀਦਾਰ ਮਜ਼ਦੂਰ ਹੈ। ਬਲਦੇਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ ਅਤੇ ਇਕ ਵਾਰ ਉਸ ਨੂੰ ਘਰੋਂ ਕੱਢ ਦਿੱਤਾ ਸੀ।
ਪੁਲਿਸ ਨੇ ਕਿਹਾ ਕਿ ਉਹ ਲਗਭਗ 45 ਮਿੰਟ ਮੂਸੇਵਾਲਾ ਦੇ ਘਰ ਰਿਹਾ ਅਤੇ ਅਪਰਾਧ ਤੋਂ ਕੁਝ ਘੰਟੇ ਪਹਿਲਾਂ ਗਾਇਕ ਨਾਲ ਸੈਲਫੀ ਲਈ। ਦੋਵਾਂ ਨੇ ਘਰੋਂ ਨਿਕਲਦੇ ਹੀ ਹਮਲਾਵਰਾਂ ਨੂੰ ਸੂਚਨਾ ਦਿੱਤੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ।ਦੱਸ ਦੇਈਏ ਕਿ 29 ਮਈ ਨੂੰ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।