ਬੀਤੇ ਦਿਨਾਂ ਤੋਂ ਪੰਜਾਬ ‘ਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਨੇ, ਪਰ ਅਜੇ ਇਹ ਪ੍ਰਰੇਸ਼ਾਨੀ ਦਾ ਕੁਝ ਦਿਨ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ ਕਿਓਂਕਿ ਹੁਣ ਪੰਜਾਬ ‘ਚ ਇੰਡਸਟਰੀਆਂ ਲਈ ਬਿਜਲੀ ਸਪਲਾਈ ਦੀ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿੱਤੀਆਂ ਗਈਆਂ ਹਨ, ਦੱਸ ਦਈਏ ਕਿ 2 ਜੁਲਾਈ ਤੋਂ ਬੰਦ ਪਏ ਉਦਯੋਗ ਜਿਨ੍ਹਾਂ ਨੂੰ ਪਹਿਲਾਂ 11 ਜੁਲਾਈ ਤੱਕ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਸੀ ਜਿਨ੍ਹਾਂ ਨੂੰ ਹੁਣ 15 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।
ਇਸ ਦੌਰਾਨ 1000 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਵਾਲੇ ਕਾਰਖਾਨੇ ਕਰ ਸਕਣਗੇ 10 ਫ਼ੀਸਦੀ ਬਿਜਲੀ ਦੀ ਵਰਤੋਂ
ਜਿਕਰਯੋਗ ਹੈ ਕਿ ਬੀਤੇ ਦਿਨ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਜਾ ਯੁਨਿਟ ਵੀ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਅਜੇ ਤੱਕ ਇਕ ਵੀ ਯੂਨਿਟ ਸ਼ੁਰੂ ਨਹੀਂ ਹੋ ਸਕਿਆ।
ਓਧਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਚਾਲੂ ਕੀਤਾ ਗਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।
ਇਸੇ ਵਿਚਾਲੇ ਕੁਝ ਰਾਹਤ ਦੀ ਖਬਰ ਹੈ ਕਿ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ 1 ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜੋ ਕਿ ਪਾਵਰਕਾਮ ਨੁੰ 120 ਮੈਗਾਵਾਟ ਦੀ ਬਿਜਲੀ ਸਪਲਾਈ ਕਰਦਾ ਹੈ। ਪਰ ਬਠਿੰਡਾ ਵਾਸੀਆਂ ਲਈ ਪਰੇਸ਼ਾਨੀ ਦੀ ਖਬਰ ਹੈ ਕਿ ਬੀਤੇ ਦਿਨ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇੱਕ ਵੀ ਯੂਨਿਟ ਫਿਲਹਾਲ ਬਹਾਲ ਨਹੀਂ ਹੋ ਸਕਿਆ ਅਤੇ ਬਿਜਲੀ ਸੰਕਟ ਨਾਲ ਸ਼ਾਇਦ ਕੁਝ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ ।