ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ | ਜਿਸ ‘ਚ ਉਨ੍ਹਾਂ ਵੱਲੋਂ ਕਿਸਾਨੀ ਅੰਦੋਲਨ ਦੀ ਘੜੀ ਰਣਨੀਤੀ ਬਾਰੇ ਦੱਸਿਆ ਹੈ ਕਿਹਾ ਕਿ ਸੰਯੁਕਤ ਮੋਰਚਾ ਉਤਰਾਖੰਡ, ਯੂ ਪੀ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਜਾ ਕੇ ਕਿਸਾਨਾਂ ਨਾਲ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਬਾਰੇ ਗੱਲਬਾਤ ਕਰਨ ਦਾ ਫ਼ੈਸਲਾ ਕਰੇਦਾ ਅਤੇ 5 ਸਤੰਬਰ ਨੂੰ ਮੁਜ਼ੱਫਰਨਗਰ (ਯੂ ਪੀ) ਵਿਚ ਇਕ ਵੱਡੀ ਪੰਚਾਇਤ ਕਰਨਗੇ |
We will go by tractors to Ghazipur border on August 14 and 15. On August 15, we will hoist flag. Tractors from two districts will go. We did not remove national flag on January 26: Rakesh Tikait, Bhartiya Kisan Union
— ANI (@ANI) July 26, 2021
ਇਸ ਦੇ ਨਾਲ ਹੀ ਕਿਸਾਨ ਆਗੂ ਨੇ ਦੱਸਿਆ ਕਿ ਅਸੀਂ 14 ਅਤੇ 15 ਅਗਸਤ ਨੂੰ ਟਰੈਕਟਰਾਂ ਰਾਹੀਂ ਗਾਜੀਪੁਰ ਬਾਰਡਰ ਤੇ ਜਾਵਾਂਗੇ ਅਤੇ 15 ਅਗਸਤ ਨੂੰ, ਅਸੀਂ ਝੰਡਾ ਲਹਿਰਾਵਾਂਗੇ ਜਿਸ ‘ਚ ਦੋ ਜ਼ਿਲ੍ਹਿਆਂ ਦੇ ਟਰੈਕਟਰ ਜਾਣਗੇ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 26 ਜਨਵਰੀ ਨੂੰ ਰਾਸ਼ਟਰੀ ਝੰਡਾ ਨਹੀਂ ਹਟਾਇਆ ਸੀ |