ਦੁਨੀਆ ਭਰ ’ਚ ਆਈਫੋਨ ਦੇ ਕਰੋੜਾਂ ਦੀਵਾਨੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਐਪਲ ਦੇ ਆਈਫੋਨ ਦੀ ਕੀਮਤ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਰਾਣੇ ਆਈਫੋਨ ਬਾਰੇ ਦੱਸਾਂਗੇ ਜਿਸਦੀ ਕੀਮਤ ਕਿਸੇ ਐੱਸ.ਯੂ.ਵੀ. ਤੋਂ ਵੀ ਜ਼ਿਆਦਾ ਹੈ। ਹਾਲਾਂਕਿ, ਇਸ ਗੱਲ ’ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੈ ਪਰ ਇਹ ਸੱਚ ਹੈ। ਜਿੱਥੇ ਇਕ ਪਾਸੇ ਦੁਨੀਆ ਭਰ ’ਚ ਆਈਫੋਨ ਦੇ ਸਭ ਤੋਂ ਲੇਟੈਸਟ ਮਾਡਲ ਦੀ ਕੀਮਤ 2 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ, ਉੱਥੇ ਹੀ ਇਸ ਪੁਰਾਣੇ ਆਈਫੋਨ ਮਾਡਲ ਦੀ ਕੀਮਤ 28 ਲੱਖ ਰੁਪਏ ਹੈ। ਦਰਅਸਲ, ਇਹ ਆਈਫੋਨ 15 ਸਾਲ ਪੁਰਾਣਾ ਹੈ।
ਇਹ ਵੀ ਪੜ੍ਹੋ- iphone 12 ਤੇ iphone 13 ਦੀਆਂ ਕੀਮਤਾਂ ‘ਚ ਹੋਈ ਕਟੌਤੀ, ਨਵੀਆਂ ਕੀਮਤਾਂ ਜਾਣਨ ਲਈ ਪੜ੍ਹੋ ਖ਼ਬਰ
ਦਰਅਸਲ, ਅਮਰੀਕਾ ’ਚ ਨਿਲਾਮੀ ’ਚ ਆਈਫੋਨ ਦਾ ਇਹ 8 ਜੀ.ਬੀ. ਸਟੋਰੇਜ ਵੇਰੀਐਂਟ 35,414 ਡਾਲਰ ’ਚ ਵਿਕਿਆ ਹੈ। ZDNet ਦੀ ਰਿਪੋਰਟ ਮੁਤਾਬਕ, ਅਮਰੀਕਾ ’ਚ ਇਕ ਨਿਲਾਮੀ ’ਚ ਫਰਸਟ ਜਨਰੇਸ਼ 2007 ਐਪਲ ਆਈਫੋਨ ਮਾਡਲ 28 ਲੱਖ ਰੁਪਏ ’ਚ ਵਿਕਿਆ ਹੈ ਜੋ ਕਿ ਸੀਲਡ ਬਾਕਸ ’ਚ ਬੰਦ ਹੈ ਯਾਨੀ ਇਸ ਆਈਫੋਨ ਦੇ ਬਾਕਸ ਨੂੰ ਕਦੇ ਖੋਲ੍ਹਿਆ ਹੀ ਨਹੀਂ ਗਿਆ। ਇਸ ਨਿਲਾਮੀ ’ਚ ਕਈ ਹੋਰ ਪ੍ਰੋਡਕਟਸ ਦੀ ਵੀ ਨਿਲਾਮੀ ਹੋਈ ਜਿਸ ਵਿਚ Apple-1 ਦਾ ਸਰਕਿਟ ਬੋਰਡ 6,77,196 ਡਾਲਰ ਯਾਨੀ 5.41 ਕਰੋੜ ਰੁਪਏ ’ਚ ਵਿਕਿਆ।