ਪੰਜਾਬ ‘ਚ ਖੇਤੀ ਮਸ਼ੀਨਰੀ ਖਰੀਦ ‘ਚ 150 ਕਰੋੜ ਦਾ ਘੁਟਾਲਾ ਉਜਾਗਰ ਹੋਇਆ ਹੈ।ਸੂਬੇ ‘ਚ 3 ਸਾਲ ‘ਚ ਖਰੀਦੀ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ।ਇਨ੍ਹਾਂ ਮਸ਼ੀਨਾਂ ਦੀ ਖਰੀਦ ਦੇ ਲਈ ਕੇਂਦਰ ਤੋਂ 1178 ਕਰੋੜ ਦੀ ਸਬਸਿਡੀ ਆਈ ਸੀ।ਵਿਭਾਗੀ ਜਾਂਚ ‘ਚ ਘੁਟਾਲੇ ਦੇ ਸਬੂਤ ਮਿਲਣ ਤੋਂ ਬਾਅਦ ਸੂਬੇ ਦੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਜੀਲੈਂਸ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ।ਇਸ ਤੋਂ ਬਾਅਦ ਉਸ ਸਮੇਂ ਖੇਤੀ ਮੰਤਰਾਲੇ ਸੰਭਾਲ ਰਹੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ‘ਚ ਆ ਗਏ।
ਇਹ ਵੀ ਪੜ੍ਹੋ : Top 3 Richest Women: ‘ਰੋਸ਼ਨੀ ਨਾਦਰ ਮਲਹੋਤਰਾ’ ਭਾਰਤ ਦੀ ਸਭ ਤੋਂ ਅਮੀਰ ਔਰਤ, Nykaa ਦੀ ਨਾਇਰ ਦੂਜੇ ਨੰਬਰ ‘ਤੇ…
ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ‘ਚ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਗਈਆਂ ਸਨ।ਖੇਤੀ ਕਾਰਜ ਵਾਲੀਆਂ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਦੇ ਸਬਸਿਡੀ ਵੀ ਆਈ ਸੀ।ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਂਦੇ ਹੀ ਮਸ਼ੀਨਾਂ ਦੀ ਖਰੀਦ ‘ਚ ਘੁਟਾਲਾ ਉਜਾਗਰ ਹੋਣ ਲੱਗਾ।ਖੇਤੀ ਮੰਤਰੀ ਨੇ ਜਿਲੇ ਦੇ ਖੇਤੀ ਅਫਸਰਾਂ ਨਾਲ ਮਸ਼ੀਨਾਂ ਦੀ ਫਿਜੀਕਲ ਆਡਿਟ ਕਰਾਈ।ਇਸ ਦੌਰਾਨ 3 ਜਿਲਿਆਂ ‘ਚ ਮਸ਼ੀਨਾਂ ਦਾ ਰਿਕਾਰਡ ਹੀ ਨਹੀਂ ਮਿਲਿਆ।ਦੂਜੇ ਪਾਸੇ ਕੁਝ ਜਿਲਿਆਂ ‘ਚ ਮਸ਼ੀਨਾਂ ਕਿਸ ਨੂੰ ਦਿੱਤੀਆਂ ਗਈਆਂ, ਇਸਦਾ ਪੂਰਾ ਰਿਕਾਰਡ ਨਹੀਂ ਮਿਲ ਸਕਿਆ।13 ਫੀਸਦੀ ਮਸ਼ੀਨਾਂ ਗਾਇਬ ਮਿਲੀਆਂ।ਘੁਟਾਲੇ ਦੀ ਪੁਸ਼ਟੀ ਹੁੰਦੇ ਹੀ ਮੰਤਰੀ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ।
150 ਕਰੋੜ ਰੁਪਏ ਰਿਕਵਰ ਕਰਕੇ ਕਾਰਵਾਈ ਕਰਨਗੇ: ਮੰਤਰੀ
ਜਿਸ ਸਮੇਂ ਇਹ ਘੁਟਾਲਾ ਹੋਇਆ, ਖੇਤੀ ਮੰਤਰਾਲੇ ਤਤਕਾਲੀਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀ।ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਕੈਪਟਨ ਦੀ ਜ਼ਿੰਮੇਵਾਰੀ ਵੀ ਸੀ ਕਿ ਮਸ਼ੀਨਾਂ ਸਹੀ ਢੰਗ ਨਾਲ ਵੰਡੀਆਂ ਜਾਣ।
ਇਹ ਵੀ ਪੜ੍ਹੋ : Punjab Police Recruitment 2022: ਸਬ-ਇੰਸਪੈਕਟਰ ਦੀ ਬੰਪਰ ਭਰਤੀ, 560 ਆਸਾਮੀਆਂ, ਜਲਦ ਕਰੋ ਅਪਲਾਈ