ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ।ਬੁੱਧਵਾਰ ਨੂੰ ਰਾਜਸਭਾ ‘ਚ ਹਰਭਜਨ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਉਥੇ ਸਿਰਫ 150 ਸਿੱਖ ਬਚੇ ਹਨ।ਕੇਂਦਰ ਸਰਕਾਰ ਉਨਾਂ੍ਹ ਦੀ ਸੁਰੱਖਿਆ ਦੇ ਪ੍ਰਤੀ ਗੰਭੀਰਤਾ ਦਿਖਾਵੇ।
ਹਰਭਜਨ ਨੇ ਕਿਹਾ ਕਿ ਅਫਗਾਨਿਸਤਾਨ ‘ਚ ਸਿੱਖਾਂ ਅਤੇ ਗੁਰਦੁਆਰਾਂ ‘ਤੇ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਇਹ ਸਿੱਖਾਂ ਦੀ ਪਛਾਣ ‘ਤੇ ਹਮਲਾ ਹੋ ਰਿਹਾ ਹੈ।ਕਿਉਂ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਕੋਵਿਡ ਦੌਰਾਨ ਗੁਰਦੁਆਰਾ ਨੇ ਸਿਰਫ ਭੋਜਨ ਹੀ ਨਹੀਂ ਸਗੋਂ ਆਕਸੀਜਨ ਤੱਕ ਉਪਲਬਧ ਕਰਾਈ।
ਦੇਸ਼ ਦੀ ਆਜਾਦੀ, ਜੀਡੀਪੀ, ਰੋਜ਼ਗਾਰ ਅਤੇ ਦਾਨ-ਧਰਮ ‘ਚ ਸਿੱਖ ਵਰਗ ਹਮੇਸ਼ਾ ਅੱਗੇ ਰਿਹਾ ਹੈ।ਸਿੱਖ ਵਰਗ ਭਾਰਤ ਅਤੇ ਦੂਜੇ ਦੇਸ਼ਾਂ ਦੇ ਸਬੰਧਾਂ ‘ਚ ਮਜ਼ਬੂਤ ਕੜੀ ਰਿਹਾ ਹੈ।ਸਿੱਖ ਬਹਾਦਰੀ ਲਈ ਜਾਣੇ ਜਾਂਦੇ ਹਨ।ਫਿਰ ਸਾਡੇ ਨਾਲ ਅਜਿਹਾ ਸਲੂਕ ਕਿਉਂ?
ਸਾਂਸਦ ਨੇ ਕਿਹਾ ਕਿ 18 ਜੂਨ ਨੂੰ ਕਾਬੁਲ ‘ਚ ਗੁਰਦੁਆਰਾ ਦਸ਼ਮੇਸ਼ ਪਿਤਾ ਸਾਹਿਬ ਜੀ ਕਰਤ ਪਰਵਾਨ ‘ਚ ਕਈ ਧਮਾਕੇ ਹੋਏ।ਗੋਲੀਆਂ ਚਲਾਈਆਂ ਗਈਆਂ।
ਜਿਸ ‘ਚ 2 ਲੋਕਾਂ ਦੀ ਮੌਤ ਅਤੇ ਕਈ ਜਖਮੀ ਹੋਏ।25 ਮਾਰਚ 2020 ਨੂੰ ਆਈਐੱਸ ਬੰਦੂਕਧਾਰੀ ਹਮਲਾਵਰਾਂ ਨੇ ਰਾਇਸਾਹਿਬ ਗੁਰਦੁਆਰਾ ‘ਤੇ ਹਮਲਾ ਕੀਤਾ।ਇਮਾਰਤ ‘ਚ 200 ਲੋਕ ਸਨ।ਜਿਸ ‘ਚ ਔਰਤਾਂ ਸਮੇਤ 25 ਸਿੱਖਾਂ ਦੀ ਮੌਤ ਹੋਈ।ਉਨਾਂ੍ਹ ਦੇ ਅੰਤਿਮ ਸਸਕਾਰ ਦੇ ਅਗਲੇ ਦਿਨ ਫਿਰ ਹਮਲਾ ਹੋਇਆ।
2018 ‘ਚ ਵੀ ਪੂਰਬੀ ਸ਼ਹਿਰ ਜਲਾਲਾਬਾਦ ‘ਚ ਹਮਲਾ ਹੋਇਆ।
ਹਰਭਜਨ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਕਦੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦਾ ਘਰ ਸੀ।ਹੁਣ ਇਹ ਮੁੱਠੀ ਭਰ ਰਹਿ ਗਏ ਹਨ।1980 ਦੇ ਦਹਾਕੇ ‘ਚ 2.20 ਲੱਖ ਸਿੱਖ ਅਤੇ ਹਿੰਦੂ ਰਹਿੰਦੇ ਸੀ।1990 ਦੇ ਦਹਾਕੇ ‘ਚ ਇਹ ਅੰਕੜਾ 15 ਹਜ਼ਾਰ ਅਤੇ 2016 ‘ਚ 1350 ਰਹਿ ਗਿਆ ਹੈ।ਜਲਾਲਾਬਾਦ ਹਮਲੇ ਦੇ ਸਮੇਂ 1500 ਸਿੱਖ ਸਨ।ਤਾਲਿਬਾਨ ਦੇ ਸੱਤਾ ‘ਚ ਵਾਪਸ ਆਉਣ ਨਾਲ 300 ਸਿੱਖ ਹੋਰ ਘੱਟ ਹੋ ਗਏ ਹਨ।ਹੁਣ ਉੱਥੇ 150 ਦੇ ਆਸਪਾਸ ਸਿੱਖ ਰਹਿ ਗਏ ਹਨ।