ਪੰਜਾਬ ਦੇ ਰੋਪੜ ‘ਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਮਾਲਗੱਡੀ ਦੇ ਕਈ ਡੱਬੇ ਪਟੜੀ ਤੋਂ ਉੱਤਰ ਗਏ।ਜਾਣਕਾਰੀ ਮੁਤਾਬਕ ਗੁਰਦੁਆਰਾ ਭੱਠਾ ਸਾਹਿਬ ਦੇ ਕੋਲ ਰੇਲਵੇ ਟ੍ਰੈਕ ‘ਤੇ ਆਵਾਰਾ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ।
ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਹਾਸਲ ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਤੋਂ ਕੁਝ ਹੀ ਸਮਾਂ ਪਹਿਲਾਂ ਯਾਤਰੀ ਗੱਡੀ ਜੋ ਦਿੱਲੀ ਲਈ ਰਵਾਨਾ ਹੋਈ ਸੀ, ਉਹ ਸੁਰੱਖਿਅਤ ਲੰਘ ਗਈ।
ਇਸ ਤੋਂ ਬਾਅਦ ਰੇਲਵੇ ਲਾਈਨ ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ। ਰੇਲ ਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ। ਗੱਡੀ ਦੀਆਂ 58 ਵਿੱਚੋਂ ਲਗਪਗ 16 ਬੋਗੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ।