ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਹਿਲਾ ਬਜਟ ਪੇਸ਼ ਕਰ ਰਹੀ ਹੈ।ਵਿੱਤ ਮੰਤਰੀ ਹਰਪਾਲ ਚੀਮਾ ਵਿਧਾਨ ਸਭਾ ‘ਚ ਪੇਸ਼ ਕੀਤਾ।ਚੀਮਾ ਨੇ 2022-23 ਲਈ ਬਜਟ ਅਨੁਮਾਨ ਪੇਸ਼ ਕਰਦੇ ਹੋਏ ਕਿਹਾ ਕਿ ਇੱਕ ਲੱਖ 55 ਹਜ਼ਾਰ 860 ਕਰੋੜ ਦੇ ਬਜਟ ਖਰਚੇ ਦਾ ਅਨੁਮਾਨ ਰੱਖਿਆ।ਇਹ ਸਾਲ 2021-22 ਤੋਂ 14 ਫੀਸਦੀ ਜਿਆਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ‘ਚ 66 ਹਜ਼ਾਰ 440 ਕਰੋੜ ਪਰਮਾਨੇਂਟ ਖਰਚਾ ਹੈ।
ਜਿਸ ‘ਚ ਵੇਤਨ, ਕਰਜ਼ਾ ਅਤੇ ਪੈਨਸ਼ਨ ਆਦਿ ਸ਼ਾਮਿਲ ਹੈ।ਇਹ ਪਿਛਲੇ ਵਿੱਤੀ ਸਾਲ ਤੋਂ 11.10 ਫੀਸਦੀ ਜਿਆਦਾ ਹੈ।
ਜਿਸ ਦੇ ਲਈ ਉਨਾਂ੍ਹ ਨੇ ਵਿਰਾਸਤ ‘ਚ ਮਿਲੇ ਕਰਜ਼ੇ, 6ਵੇਂ ਪੇ ਕਮਿਸ਼ਨ ਲਾਗੂ ਕਰਨ ਅਤੇ ਕਰਜ਼ੇ ਦੀ ਅਦਾਇਗੀ ਨੂੰ ਦੱਸਿਆ।ਉਨ੍ਹਾਂ ਨੇ ਕਿਹਾ ਕਿ 10,978 ਕਰੋੜ ਰੁਪਏ ਦਾ ਕੈਪੀਟਲ ਐਕਸਪੈਂਡੀਚਰ ਰੱਖਿਆ ਗਿਆ ਹੈ।ਜਿਸ ‘ਚ ਪਿਛਲੀ ਵਾਰ ਦੇ ਮੁਕਾਬਲੇ 9 ਫੀਸਦੀ ਵਾਧਾ ਕੀਤਾ ਗਿਆ ਹੈ।ਇਸ ਨਾਲ ਸੂਬੇ ‘ਚ ਨਿਵੇਸ਼ ਨੂੰ ਵਧਾਵਾ ਦੇਣ ‘ਚ ਮਦਦ ਮਿਲੇਗੀ।
ਸਿੱਖਿਆ ਲਈ 2022-23 ‘ਚ ਸਕੂਲ ਅਤੇ ੳੇੁੱਚ ਸਿੱਖਿਆ ਲਈ ਪਿਛਲੇ ਸਾਲ ਦੇ ਮੁਕਾਬਲੇ 16 ਫੀਸਦੀ ਜਿਆਦਾ ਬਜਟ ਰੱਖਿਆ ਗਿਆ ਹੈ।
ਟੈਕਨੀਕਲ ਐਜ਼ੂਕੇਸ਼ਨ ‘ਚ 45 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਮੈਡੀਕਲ ਐਜ਼ੂਕੇਸ਼ਨ ‘ਚ 57 ਫੀਸਦੀ ਦਾ ਵਾਧਾ ਕੀਤੀ ਗਿਆ ਹੈ।
ਸਕੂਲਾਂ ‘ਚ ਇਨਫ੍ਰਾਸਟਕਚਰ ਨੂੰ ਦਰੁਸਤ ਕਰਨ ਲਈ ਸਟੇਟ ਮੈਨੇਜ਼ਰ ਦੀ ਤਾਇਨਾਤੀ ਹੋਵੇਗੀ।ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਸਿਰਫ ਪੜਾਈ ਕਰਾਵਾਂਗੇ।ਇਸਦੇ ਲਈ 123 ਕਰੋੜ ਦੀ ਰਕਮ ਰੱਖੀ ਗਈ ਹੈ।
ਟੀਚਰਸ, ਸਕੂਲ ਹੈੱਡ, ਐਜ਼ੂਕੇਸ਼ਨਲ ਐਡਮਿਨਿਸਟ੍ਰੇਟਰ ਦੇ ਟ੍ਰੇਨਿੰਗ ਪ੍ਰੋਗਰਾਮ ਅਤੇ ਕੈਪਿਸਿਟੀ ਬਿਲਡਿੰਗ ਲਈ ਦੇਸ਼ ਅਤੇ ਵਿਦੇਸ਼ ‘ਚ ਸ਼ਾਰਟ ਅਤੇ ਮੀਡੀਅਮ ਟਰਮ ਕੋਰਸ ਕਰਾਏ ਜਾਣਗੇ।ਇਸਦੇ ਲਈ 30 ਕਰੋੜ ਰੁਪਏ ਰੱਖੇ ਗਏ ਹਨ।
ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 100 ਸਕੂਲਾਂ ਦੀ ਪਛਾਣ ਕੀਤੀ ਗਈ ਹੈ। ਜਿੱਥੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਡਿਜੀਟਲ ਕਲਾਸਰੂਮ, ਲੈਬ, ਟ੍ਰੈਂਡ ਸਟਾਫ਼ ਹੋਵੇਗਾ। ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।
ਸਰਕਾਰੀ ਸਕੂਲਾਂ ਵਿੱਚ ਆਧੁਨਿਕ ਕਲਾਸਰੂਮਾਂ ਲਈ 500 ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਸ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਸਰਕਾਰੀ ਸਕੂਲਾਂ ਦੀ ਛੱਤ ‘ਤੇ ਸੋਲਰ ਸਿਸਟਮ ਲਗਾਏ ਜਾਣਗੇ। ਇਸ ਵੇਲੇ 19176 ਸਕੂਲਾਂ ਵਿੱਚੋਂ 3596 ਸਕੂਲਾਂ ਵਿੱਚ ਲੱਗੇ ਹੋਏ ਹਨ। ਇਸ ਸਾਲ ਬਾਕੀ ਸਕੂਲਾਂ ਵਿੱਚ 100 ਕਰੋੜ ਦੀ ਲਾਗਤ ਨਾਲ ਸੋਲਰ ਸਿਸਟਮ ਲਗਾਏ ਜਾਣਗੇ।
ਸਰਕਾਰੀ ਸਕੂਲਾਂ ਵਿੱਚ ਚਾਰਦੀਵਾਰੀ ਸਮੇਤ ਬੁਨਿਆਦੀ ਢਾਂਚੇ ਲਈ 2728 ਪੇਂਡੂ ਅਤੇ 212 ਸ਼ਹਿਰੀ ਸਕੂਲਾਂ ਵਿੱਚ ਚਾਰਦੀਵਾਰੀ ਨਹੀਂ ਹੈ। 2310 ਪੇਂਡੂ ਅਤੇ 93 ਸ਼ਹਿਰੀ ਸਕੂਲਾਂ ਵਿੱਚ ਚਾਰਦੀਵਾਰੀ ਟੁੱਟੀ ਹੋਈ ਹੈ। ਹਰ ਜ਼ਿਲ੍ਹੇ ਵਿੱਚ ਅਤਿ-ਆਧੁਨਿਕ ਸਕੂਲਾਂ ਦੇ ਬੁਨਿਆਦੀ ਢਾਂਚੇ ਲਈ ਬਜਟ ਵਿੱਚ 424 ਕਰੋੜ ਰੁਪਏ ਰੱਖੇ ਗਏ ਹਨ।
ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀ ਮਿਲੇਗੀ। ਇਸ ਲਈ 23 ਕਰੋੜ ਰੁਪਏ ਰੱਖੇ ਗਏ ਹਨ।
11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਪੰਜਾਬ ਯੰਗ ਐਂਟਰਪ੍ਰੀਨਿਓਰ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਹਰੇਕ ਵਿਦਿਆਰਥੀ ਨੂੰ 2000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਲਈ 50 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਸਰਕਾਰ ਪੰਜਾਬ ਵਿੱਚ ਟੈਕਸ ਇੰਟੈਲੀਜੈਂਸ ਯੂਨਿਟ ਸਥਾਪਤ ਕਰੇਗੀ
ਚੀਮਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ ਪੱਧਰ ‘ਤੇ ਟੈਕਸ ਚੋਰੀ ਕੀਤੀ ਹੈ। ਟੈਕਸ ਚੋਰੀ ਨੂੰ ਰੋਕਣ ਅਤੇ ਪਾਰਦਰਸ਼ਤਾ ਵਧਾਉਣ ਲਈ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਕਰ ਰਹੀ ਹੈ।