ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਆਪ ਪਾਰਟੀ ਵੱਲੋਂ ਨਿਸ਼ਾਨੇ ਸ਼ਾਧੇ ਗਏ,ਉਧਰ ਹਾਈਕਮਾਨ ਦੇ ਵੱਲੋਂ ਵੀ ਸਾਰੇ ਵਾਅਦੇ ਪੂਰੇ ਕਰਨ ਲਈ ਕਿਹਾ ਗਿਆ ਹੈ| ਇਸ ਦੇ ਨਾਲ ਹੀ ਅੱਜ ਆਮ ਆਦਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕੈਪਟਨ ਸਰਕਾਰ 16 ਲੱਖ ਨੌਕਰੀਆਂ ਦਾ ਡਾਟਾ ਆਪਣੀ ਵੈੱਬਸਾਈਟ ਦੇ ਪਾਉਣ ਕਿਉਂਕਿ ਕੈਪਟਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਨੌਕਰੀਆਂ ਦਿੱਤੀਆਂ ਹਨ | ਜਦੋਂ 2015 ਦੀਆਂ ਚੋਣਾ ਸੀ ਉਸ ਸਮੇਂ ਕਾਂਗਰਸ ਘਰ-ਘਰ ਨੌਕਰੀ ਦੇ ਵਾਅਦੇ ਕਰ ਰਹੀ ਸੀ ਉਸ ਸਮੇਂ ਜਨਤਕ ਹੋ ਕੇ ਘਰ ਘਰ ਨੌਕਰੀ ਦੇ ਕਾਰਡ ਵੰਡੇ ਜਾ ਰਹੇ ਸੀ ਫਿਰ ਹੁਣ ਕਿਉਂ ਨਹੀਂ ਦਿੱਤੀਆਂ ਗਈਆਂ ਨੌਕਰੀਆਂ ਦਾ ਡਾਟਾ ਜਨਤਕ ਹੋ ਸਕਦਾ | ਜੇਕਰ ਕੈਪਟਨ ਸਰਕਾਰ ਨੌਕਰੀਆਂ ਦਾ ਡਾਟਾ ਜਨਤਕ ਕਰਦੀ ਹੈ ਤਾਂ ‘ਆਪ’ ਵੱਲੋਂ ਧੰਨਵਾਦ ਦੇ ਪੋਸਟਰ ਲਾਏ ਜਾਣਗੇ |