ਭਿਆਨਕ ਬਿਮਾਰੀ ਨਾਲ ਪੀੜਤ 13 ਮਹੀਨਿਆਂ ਦੀ ਬੱਚੀ ਲਈ ਦੁਨੀਆਭਰ ਦੇ ਲੋਕਾਂ ਨੇ ਦੁਆਵਾਂ ਕੀਤੀਆਂ ਸਨ, ਪਰ ਉਸਦੀ ਜਾਨ ਨਾਲ ਬਚ ਸਕੀ।ਇੱਥੋਂ ਤਕ ਕਿ ਉਸਦੇ ਇਲਾਜ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ ਵੀ ਲਗਾਇਆ ਗਿਆ ਸੀ।ਕਈ ਲੋਕਾਂ ਵਲੋਂ ਦਿੱਤੀ ਵਿੱਤੀ ਮੱਦਦ ਤੋਂ ਬਾਅਦ ਉਸ ਨੂੰ 16 ਕਰੋੜ ਰੁਪਏ ਦਾ ਟੀਕਾ ਲਗਾਇਆ ਗਿਆ ਸੀ।ਪਰ ਐਤਵਾਰ ਸ਼ਾਮ ਨੂੰ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਬੱਚੀ ਦੀ ਮੌਤ ਹੋ ਗਈ।ਇਸ ਮਾਸੂਮ ਦੇ ਪਿਤਾ ਦਾ ਕਹਿਣਾ ਹੈ ਕਿ, ਐਤਵਾਰ ਸ਼ਾਮ ਨੂੰ ਬੱਚੀ ਨੂੰ ਅਚਾਨਕ ਸਾਹ ਦੀ ਸਮੱਸਿਆ ਹੋਣ ਲੱਗੀ।ਅਸੀਂ ਉਦੋਂ ਹੀ ਉਸ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਾਇਆ।ਮਾਸੂਮ ਬੱਚੀ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।ਡਾਕਟਰਾਂ ਨੇ ਉਸਦੀ ਜਾਨ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀ ਜ਼ਿੰਗਦੀ ਦੀ ਜੰਗ ਹਾਰ ਗਈ।