Old man Won a Lottery: ਤੁਹਾਡੀ ਕਿਸਮਤ ਕਦੋਂ ਖੁੱਲ੍ਹ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਇਕ ਬਜ਼ੁਰਗ ਨਾਲ ਹੋਇਆ। ਉਨ੍ਹਾਂ ਨੇ ਬਗੈਰ ਕਿਸੇ ਪਲਾਨਿੰਗ ਦੇ ਇੱਕ ਸਟੋਰ ਤੋਂ ਲਾਟਰੀ ਦੀ ਟਿਕਟ ਖਰੀਦੀ। ਫਿਰ ਉਹ ਘਰ ਜਾਣ ਲੱਗਾ ਤਾਂ ਕਾਰ ਵਿਚ ਬੈਠਦਿਆਂ ਹੀ ਉਸ ਨੂੰ ਟਿਕਟ ਸਕਰੈਚ ਕਰਨ ਦਾ ਖਿਆਲ ਆਇਆ। ਜਿਸ ਤੋਂ ਬਾਅਦ ਉਹ ਨੇ ਜੋ ਵੇਖਿਆ ਉਸ ਨੂੰ ਖੁਦ ‘ਤੇ ਯਕੀਨ ਨਹੀਂ ਹੋਇਆ।
ਬਜ਼ੁਰਗ ਨੇ ਟਿਕਟ ਸਕ੍ਰੈਚ ਕੀਤੀ ਤੇ ਟਿਕਟ ‘ਚ ਜੋ ਲਿਖਿਆ ਸੀ, ਉਸ ਨੂੰ ਪੜ੍ਹ ਕੇ ਉਹ ਕੁਝ ਦੇਰ ਲਈ ਹੈਰਾਨ ਰਹਿ ਗਿਆ। ਦੱਸ ਦਈਏ ਕਿ ਬਜ਼ੁਰਗ ਨੇ ਲਾਟਰੀ ‘ਚ 16.5 ਕਰੋੜ ਰੁਪਏ ਦੀ ਰਕਮ ਜਿੱਤੀ। ਇਸ ਤੋਂ ਬਾਅਦ ਬਜ਼ੁਰਗ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਇਸ ਪੈਸੇ ਦਾ ਕੀ ਕਰਨ?
ਵੈੱਬਸਾਈਟ mlive.com ਮੁਤਾਬਕ ਯੂਐਸਏ ਦੇ ਓਕਲੈਂਡ ਕਾਉਂਟੀ ‘ਚ ਰਹਿਣ ਵਾਲੇ ਇੱਕ 64 ਸਾਲਾ ਵਿਅਕਤੀ ਨੇ ਸਵੇਰ ਨੂੰ ਮਿਸ਼ੀਗਨ ਲਾਟਰੀ ਮੈਗਨੀਫਿਸੈਂਟ 7 ਐਸ ਇੰਸਟੈਂਟ ਗੇਮ ਲਈ ਟਿਕਟਾਂ ਖਰੀਦੀਆਂ। ਇਸ ਦੇ ਲਈ ਉਸ ਨੇ ਮੈਗਨੀਫਿਸੈਂਟ 7ਐੱਸ ਦੀ ਟਿਕਟ ਖਰੀਦੀ। ਫਿਰ ਉਹ ਆਪਣੀ ਕਾਰ ਵਿਚ ਘਰ ਜਾਣ ਲੱਗਾ। ਇਸ ਦੌਰਾਨ ਉਸ ਨੇ ਟਿਕਟ ਸਕ੍ਰੈਚ ਕੀਤੀ। ਟਿਕਟ ‘ਤੇ ‘WIN 2 MILLION DOLLARS’ ਲਿਖਿਆ ਹੋਇਆ ਸੀ। 20 ਲੱਖ ਡਾਲਰ ਦੀ ਕੀਮਤ ਕਰੀਬ 16.5 ਕਰੋੜ ਰੁਪਏ ਬਣਦੀ ਹੈ।
ਇਸ ਤੋਂ ਬਾਅਦ ਬਜ਼ੁਰਗ ਨੂੰ ਕੁਝ ਸਮਝ ਨਹੀਂ ਆਇਆ। ਉਹ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਸਿੱਧੇ ਆਪਣੇ ਪਰਿਵਾਰ ਕੋਲ ਪਹੁੰਚਿਆ। ਪਰਿਵਾਰ ਵਾਲਿਆਂ ਨੇ ਟਿਕਟ ਚੈੱਕ ਕੀਤੀ। ਸਾਰਿਆਂ ਨੇ ਪਹਿਲਾਂ ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਕਿ ਟਿਕਟ ‘ਤੇ ਦੱਸੀ ਰਕਮ ਸਹੀ ਹੈ।
ਇਹ ਬਜ਼ੁਰਗ ਵਿਅਕਤੀ ਇਨਾਮੀ ਰਾਸ਼ੀ ਇਕੱਠੀ ਕਰਨ ਲਈ ਕੁਝ ਦਿਨ ਪਹਿਲਾਂ ਹੀ ਲਾਟਰੀ ਕੰਪਨੀ ਦੇ ਮੁੱਖ ਦਫ਼ਤਰ ਪਹੁੰਚਿਆ। ਉਸਨੇ ਇੱਕ ਵਾਰ ਵਿੱਚ ਸਾਰੀ ਇਨਾਮੀ ਰਕਮ ਲੈਣ ਨੂੰ ਤਰਜੀਹ ਦਿੱਤੀ। ਉਸ ਕੋਲ ਪੈਸੇ ਕਿਸ਼ਤਾਂ ਵਿੱਚ ਲੈਣ ਦਾ ਵਿਕਲਪ ਵੀ ਸੀ। ਉਸਨੂੰ 1.2 ਮਿਲੀਅਨ ਡਾਲਰ ਦੀ ਇੱਕਮੁਸ਼ਤ ਰਕਮ ਮਿਲੀ। ਟੈਕਸ ਅਤੇ ਹੋਰ ਫੀਸਾਂ ਵਜੋਂ $0.8 ਮਿਲੀਅਨ ਦੀ ਕਟੌਤੀ ਕੀਤੀ ਗਈ।
ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਬਜ਼ੁਰਗ ਇਸ ਨੂੰ ਖਰਚਣ ਬਾਰੇ ਸੋਚ ਰਹੇ ਹਨ। ਉਸ ਨੇ ਇਸ ਪੈਸੇ ਨਾਲ ਆਪਣੇ ਲਈ ਇੱਕ ਝੌਂਪੜੀ ਖਰੀਦਣ ਦੀ ਯੋਜਨਾ ਬਣਾਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h