ਐਂਡਰਾਇਡ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਕਈ ਮਾਲਵੇਅਰ ਵਾਲੇ ਐਪ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਐਪਸ ਦਾ ਮਕਸਦ ਯੂਜ਼ਰਸ ਦੇ ਡਾਟਾ ਨੂੰ ਚੋਰੀ ਕਰਨ ਦਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਯੂਜ਼ਰਸ ਦੀ ਬੈਂਕਿੰਗ ਡਿਟੇਲਸ, ਪਿੰਨ, ਪਾਸਵਰਡ ਅਤੇ ਦੂਜੀ ਜਾਣਖਾਰੀ ਵੀ ਹਾਸਿਲ ਕਰ ਲੈਂਦੇ ਹਨ। ਇਨ੍ਹਾਂ ਐਪਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਦੇ ਟੈਕਸਟ ਮੈਸੇਜ ਨੂੰ ਵੀ ਪੜ੍ਹ ਸਕਦੇ ਹਨ। ਅਜਿਹੇ ਮਾਲਵੇਅਰ ਵਾਲੇ ਐਪਸ ਗੂਗਲ ਦੀ ਪਲੇਅ ਸਟੋਰ ਸਕਿਓਰਿਟੀ ਨੂੰ ਬਾਈਪਾਸ ਕਰ ਦਿੰਦੇ ਹਨ। ਇਨ੍ਹਾਂ ਨੂੰ ਡ੍ਰੋਪ ਐਪਸ ਵੀ ਕਿਹਾ ਜਾਂਦਾ ਹੈ। ਇਸ ਨੂੰ ਲੈ ਕੇ ਸਕਿਓਰਿਟੀ ਰਿਸਰਚਰ Trend Micro ਨੇ ਰਿਪੋਰਟ ਕੀਤਾ ਹੈ।
17 ਐਪਸ ਨੂੰ ਕੀਤਾ ਜਾ ਚੁੱਕਾ ਹੈ ਬੈਨ
Trend Micro ਨੇ 17 ਅਜਿਹੇ ਐਪਸ ਬਾਰੇ ਜਾਣਕਾਰੀ ਦਿੱਤੀ ਸੀ ਜੋ ਤੁਹਾਡੇ ਫੋਨ ’ਤੇ ਇੰਸਚਾਲ ਹੋ ਸਕਦੇ ਹਨ। ਇਹ ਤੁਹਾਡੇ ਨਿੱਜੀ ਡਾਟਾ ਦੀ ਵੀ ਚੋਰੀ ਕਰ ਸਕਦੇ ਹਨ। ਪਿਛਲੇ ਸਾਲ Trend Micro ਨੇ ਨਵੇਂ ਡ੍ਰੋਪਰ ਵਰਜ਼ਨ DawDropper ਬਾਰੇ ਦੱਸਿਆ ਸੀ। ਇਹ ਸਾਰੇ ਐਪਸ ਗੂਗਲ ਪਲੇਅ ਸਟੋਰ ’ਤੇ ਮੌਜੂਦ ਸਨ। ਉਦੋਂ ਗੂਗਲ ਨੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਸੀ। ਹੋ ਸਕਦਾ ਹੈ ਕਿ ਇਹ ਐਪਸ ਅਜੇ ਵੀ ਤੁਹਾਡੇ ਫੋਨ ’ਚ ਮੌਜੂਦ ਹੋਣ ਇੱਥੇ ਤੁਹਾਨੂੰ ਇਨ੍ਹਾਂ ਐਪਸ ਦੀ ਪੂਰੀ ਲਿਸਟ ਬਾਰੇ ਦੱਸ ਰਹੇ ਹਾਂ। ਇਹ ਐਪਸ ਜੇਕਰ ਤੁਹਾਡੇ ਫੋਨ ’ਚ ਅਜੇ ਵੀ ਮੌਜੂਦ ਹਨ ਤਾਂ ਇਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਓ।
ਵੇਖੋ ਐਪਸ ਦੀ ਪੂਰੀ ਲਿਸਟ
Call Recorder APK
Rooster VPN
Super Cleaner- hyper & smart
Document Scanner – PDF Creator
Universal Saver Pro
Eagle photo editor
Call recorder pro+
Extra Cleaner
Crypto Utils
FixCleaner
Universal Saver Pro
Lucky Cleaner
Just In: Video Motion
Document Scanner PRO
Conquer Darkness
Simpli Cleaner
Unicc QR Scanner