ਭਾਰਤ ਨੇ ਮਲੇਸ਼ੀਆ ਨੂੰ 18 ਲਾਈਟ ਕੰਬੈਟ ਏਅਰਕ੍ਰਾਫਟ (LCA) “ਤੇਜਸ” ਵੇਚਣ ਦੀ ਪੇਸ਼ਕਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਦਿੰਦੇ ਹੋਏ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਰਜਨਟੀਨਾ, ਆਸਟ੍ਰੇਲੀਆ, ਮਿਸਰ, ਅਮਰੀਕਾ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਨੇ ਵੀ ਇਸ ਸਿੰਗਲ ਇੰਜਣ ਵਾਲੇ ਜੈੱਟ ‘ਚ ਦਿਲਚਸਪੀ ਦਿਖਾਈ ਹੈ।
ਜਾਣਕਾਰੀ ਮੁਤਾਬਕ ਸਰਕਾਰ ਨੇ ਪਿਛਲੇ ਸਾਲ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੂੰ 2023 ‘ਚ ਦੇਸ਼ ‘ਚ ਬਣਨ ਵਾਲੇ 83 ਤੇਜਸ ਜਹਾਜ਼ਾਂ ਦੀ ਡਿਲੀਵਰੀ ਲਈ 6 ਅਰਬ ਡਾਲਰ ਦਾ ਠੇਕਾ ਦਿੱਤਾ ਸੀ। ਇਹ ਠੇਕਾ 1983 ਵਿੱਚ ਮਨਜ਼ੂਰ ਹੋਣ ਤੋਂ ਕਰੀਬ ਚਾਰ ਦਹਾਕਿਆਂ ਬਾਅਦ ਦਿੱਤਾ ਗਿਆ ਸੀ।
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਦੇਸ਼ੀ ਰੱਖਿਆ ਉਪਕਰਨਾਂ ‘ਤੇ ਦੇਸ਼ ਦੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦੀ ਹੈ, ਇਸ ਦੇ ਨਾਲ ਹੀ ਜੈੱਟ ਜਹਾਜ਼ਾਂ ਦੇ ਨਿਰਯਾਤ ਲਈ ਵੀ ਕੋਸ਼ਿਸ਼ ਕਰ ਰਹੀ ਹੈ। ਡਿਜ਼ਾਇਨ ਅਤੇ ਹੋਰ ਚੁਣੌਤੀਆਂ ਕਾਰਨ ਤੇਜਸ ਦੀ ‘ਯਾਤਰਾ’ ਸੁਖਾਵੀਂ ਨਹੀਂ ਰਹੀ ਅਤੇ ਇੱਕ ਵਾਰ ਭਾਰਤੀ ਜਲ ਸੈਨਾ ਦੁਆਰਾ ਬਹੁਤ ਜ਼ਿਆਦਾ ਭਾਰੀ ਹੋਣ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿੱਤਾ ਗਿਆ ਸੀ।
ਰੱਖਿਆ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਹਿੰਦੁਸਤਾਨ ਏਅਰੋਨਾਟਿਕਸ ਨੇ ਪਿਛਲੇ ਸਾਲ ਅਕਤੂਬਰ ਵਿੱਚ 18 ਰਾਇਲ ਮਲੇਸ਼ੀਆ ਏਅਰਫੋਰਸ ਜੈੱਟ ਦੇ ਦੋ-ਸੀਟਰ ਵੇਰੀਐਂਟ ਵੇਚਣ ਦੇ ਪ੍ਰਸਤਾਵ ਦਾ ਜਵਾਬ ਦਿੱਤਾ ਸੀ।
ਭਾਰਤ ਦੇ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਸੰਸਦ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ, “ਭਾਰਤ ਦੇ ਐਲਸੀਏ ਜਹਾਜ਼ਾਂ ਵਿੱਚ ਦਿਲਚਸਪੀ ਦਿਖਾਉਣ ਵਾਲੇ ਹੋਰ ਦੇਸ਼ਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਮਿਸਰ, ਅਮਰੀਕਾ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਸ਼ਾਮਲ ਹਨ।”
ਉਸਨੇ ਦੱਸਿਆ ਕਿ ਦੇਸ਼ ਇੱਕ ਸਟੀਲਥ ਲੜਾਕੂ ਜਹਾਜ਼ ਬਣਾਉਣ ‘ਤੇ ਵੀ ਕੰਮ ਕਰ ਰਿਹਾ ਹੈ ਪਰ ਉਸਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਸਦੀ ਸਮਾਂ ਸੀਮਾ ਦੇਣ ਤੋਂ ਇਨਕਾਰ ਕਰ ਦਿੱਤਾ। ਬ੍ਰਿਟੇਨ ਨੇ ਇਸ ਸਾਲ ਅਪ੍ਰੈਲ ‘ਚ ਕਿਹਾ ਸੀ ਕਿ ਉਹ ਭਾਰਤ ਦੇ ਆਪਣੇ ਲੜਾਕੂ ਜਹਾਜ਼ ਬਣਾਉਣ ਦੇ ਟੀਚੇ ਦਾ ਸਮਰਥਨ ਕਰੇਗਾ।
ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਲਈ ਪੋਲਿੰਗ ਸ਼ੁਰੂ …