ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ 13 ਅਗਸਤ ਤਕ ਹੋਵੇਗਾ। ਲੋਕਸਭਾ ਸਪੀਕਰ ਓਮ ਬਿਰਲਾ ਨੇ ਅੱਜ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ 13 ਅਗਸਤ ਤਕ ਹੋਵੇਗਾ। ਇਹ 17ਵੀਂ ਲੋਕ ਸਭਾ ਦਾ ਛੇਵਾਂ ਸੈਸ਼ਨ ਹੋਵੇਗਾ।
ਉਨਾਂ ਕਿਹਾ ਕਿ ਸੈਸ਼ਨ ਦੇ ਸਫਲ ਸੰਚਾਲਨ ਲਈ ਵਿਸਤ੍ਰਿਤ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਅੱਜ ਮੀਡੀਆ ਸਾਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।