ਜੂਨ 1984 ਦਾ ਉਹ ਦੁਖਦਾਈ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਦੇਣ ਵਾਲਾ ਉਹ ਹਫ਼ਤਾ ਚੱਲ ਰਿਹਾ ਹੈ।ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ਼ ਵਲੋਂ ਕੀਤੇ ਹਮਲੇ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰੂਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸੁਸ਼ੋਭਿਤ ਕੀਤੇ ਗਏ।
ਸਾਰੀਆਂ ਸੰਗਤਾਂ ਨਮ ਅੱਖਾਂ ਨਾਲ ਵੈਰਾਗਮਈ ਅਵਸਥਾ ‘ਚ ਸੰਗਤਾਂ ਜਖਮੀ ਪਾਵਨ ਸਰੂਪ ਦੇ ਦਰਸ਼ਨ ਕਰ ਰਹੀਆਂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੱਗਣ ਵਾਲੀ ਗੋਲੀ ਤੇ ਜ਼ਖਮੀ ਅੰਗਾਂ ਦੇ ਹੰਝੂ ਭਰੀਆਂ ਅੱਖਾਂ ਨਾਲ ਸੰਗਤਾਂ ਦਰਸ਼ਨ ਕਰ ਰਹੀਆਂ ਹਨ।
ਜੂਨ 1984 ਦੇ ਹਮਲੇ ਦੀ ਅੱਜ ਤਾਜਾ ਹੋ ਗਈ ਹੈ, ਸੰਗਤਾਂ ‘ਚ ਮਨਾਂ ‘ਚ ਅੱਜ ਵੀ ਟੀਸ, ਉਹ ਪੀੜ ਜਿੰਦਾ ਹੈ।ਦੱਸਣਯੋਗ ਹੈ ਕਿ ਸਿੱਖ ਸੰਗਤਾਂ ਇਸ ਪਾਵਨ ਸਰੂਪ ਦੇ ਦਰਸ਼ਨ 2 ਤੋਂ 5 ਜੂਨ ਤੱਕ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਦਰਸ਼ਨ ਕਰ ਸਕਣਗੀਆਂ।