ਤਰਨਤਾਰਨ ’ਚ ਹੋਏ 1993 ਫੇਕ ਐਨਕਾਉਂਟਰ ਮਾਮਲੇ ’ਚ ਅੱਜ ਸੀਬੀਆਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਲੰਬੇ ਟਰਾਈਲ ਤੋਂ ਬਾਅਦ ਤਤਕਾਲੀ ਪੁਲਿਸ ਅਫਸਰ ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।ਸੀਬੀਆਈ ਦੇ ਵਿਸ਼ੇਸ਼ ਜੱਜ ਹਰਿੰਦਰ ਸਿੱਧੂ ਨੇ ਅੱਜ ਇਸ ਮਾਮਲੇ ’ਤੇ ਫੈਸਲਾ ਸੁਣਾਇਆ। ਉਨ੍ਹਾਂ ਨੂੰ ਸਜ਼ਾ 2 ਨਵੰਬਰ ਨੂੰ ਸੁਣਾਈ ਜਾਵੇਗੀ।
Two police officials have been convicted by CBI Court, Mohali in the 1993 fake encounter case of Tarn Taran, Punjab.
— ANI (@ANI) October 27, 2022
ਇਹ ਵੀ ਪੜ੍ਹੋ- ਕਾਲਜ ਜਾ ਰਹੀ ਸਾਲੀ ਨੂੰ ਜੀਜੇ ਨੇ ਨਸ਼ੀਲੇ ਲੱਡੂ ਖੁਆ ਮੰਦਰ ‘ਚ ਕਰਵਾਇਆ ਵਿਆਹ ਵੀਡੀਓ ਹੋ ਰਹੀ viral
30 ਸਾਲ ਪੁਰਾਣੇ ਇਸ ਮੁਕਾਬਲੇ ਵਿੱਚ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤੇ ਅੱਤਵਾਦੀ ਸਮੇਤ ਉਬੋਕੇ ਦਾ ਰਹਿਣ ਵਾਲਾ ਹਰਬੰਸ ਸਿੰਘ ਮਾਰਿਆ ਗਿਆ ਸੀ। ਹੇਠਲੀ ਅਦਾਲਤ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੱਤਾ ਸੀ। ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਧਾਰਾ 120-ਬੀਆਰ/ਡਬਲਯੂ 302, 218 ਆਈਪੀਸੀ ਦੇ ਤਹਿਤ ਸਜ਼ਾਯੋਗ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ- ਭੁੱਲ ਕੇ ਵੀ ਦੁਬਾਰਾ ਗਰਮ ਨਾ ਕਰੋ ਇਹ ਖਾਣ ਵਾਲੀਆਂ ਚੀਜ਼ਾਂ, ਬਣ ਜਾਂਦੀਆਂ ਨੇ ਜ਼ਹਿਰ
ਜਿਕਰਯੋਗ ਹੈ ਕਿ 15.4.1993 ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਤੜਕੇ 4:30 ਵਜੇ ਤਿੰਨ ਖਾੜਕੂਆਂ ਨੇ ਪੁਲਿਸ ਪਾਰਟੀ ਨਾਲ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਇੱਕ ਹਰਬੰਸ ਸਿੰਘ ਵਾਸੀ ਉਬੋਕੇ ਨੂੰ ਹਿਰਾਸਤ ਵਿੱਚ ਲੈ ਕੇ ਜਾ ਰਹੇ ਸਨ। ਚੰਬਲ ਡਰੇਨ ਦੇ ਖੇਤਰ ਤੋਂ ਉਸ ਦੇ ਖੁਲਾਸੇ ਬਿਆਨ ਅਨੁਸਾਰ ਹਥਿਆਰ ਅਤੇ ਗੋਲਾ ਬਾਰੂਦ ਅਤੇ ਕਰਾਸ ਫਾਇਰਿੰਗ ਦੌਰਾਨ ਹਰਬੰਸ ਸਿੰਘ ਅਤੇ ਇੱਕ ਅਣਪਛਾਤੇ ਖਾੜਕੂ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਮੁਕੱਦਮਾ/ਐਫਆਈਆਰ ਨੰਬਰ 28/93 ਮਿਤੀ 15.4.1993 U/s 302,307/34 ਆਈ.ਪੀ.ਸੀ. w 25/54/59 ਅਸਲਾ ਐਕਟ ਅਤੇ ਟਾਡਾ ਐਕਟ ਦੀ 5 ਧਾਰਾ ਥਾਣਾ ਸਦਰ, ਤਰਨਤਾਰਨ ਵਿਖੇ ਅਣਪਛਾਤੇ ਖਾੜਕੂਆਂ ਵਿਰੁੱਧ ਦਰਜ ਕੀਤਾ ਗਿਆ ਸੀ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h