ਅੱਜ ਕੱਲ੍ਹ ਦੇ ਨੌਜਵਾਨ ਜਿੱਥੇ ਵਿਦੇਸ਼ ‘ਚ ਜਾ ਕੇ ਨੌਕਰੀ ਅਤੇ ਕੰਮ ਕਰਨ ਨੂੰ ਚੰਗਾ ਸਮਝਦੇ ਹਨ ਉੱਥੇ ਹੀ ਪੰਜਾਬ ਦੇ ਕੁਝ ਨੌਜਵਾਨ ਅਜਿਹੇ ਵੀ ਹਨ, ਜੋ ਪੰਜਾਬ ‘ਚ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੇ ਹਨ । ਅਜਿਹੇ ਹੀ ਹਨ ਪਟਿਆਲਾ ਦੇ ਰਹਿਣ ਵਾਲੇ ਦੋ ਨੌਜਵਾਨ ਮਨੀ ਅਤੇ ਗੁਰੀ । ਜਿਨ੍ਹਾਂ ਨੇ ਪੰਜਾਬ ‘ਚ ਹੀ ਰਹਿ ਕੇ ਕੁਝ ਕਰਨ ਦੀ ਠਾਣੀ ਹੈ । ਦੋਵਾਂ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ।ਦੋਵੇਂ ਮੋਹਾਲੀ ‘ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੇਹੜੀ ਲਗਾਉਂਦੇ ਹਨ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਜ ਹੋਟਲ ਚੰਡੀਗੜ੍ਹ ਸਣੇ ਕਈ ਵੱਡੇ ਹੋਟਲਾਂ ‘ਚ ਕੰਮ ਕੀਤਾ ਹੈ । ਪਰ ਮਨ ‘ਚ ਕੁਝ ਆਪਣਾ ਕੰਮ ਕਰਨ ਦਾ ਸੋਚਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ ਅਤੇ ਲਾਕਡਾਊਨ ‘ਚ ਹੀ ਦੋਵਾਂ ਨੇ ਇਸ ਦੀ ਸ਼ੁਰੂਆਤ ਪਹਿਲਾਂ ਚਾਹ ਬਨਾਉਣ ਤੋਂ ਕੀਤੀ ਅਤੇ ਮੰਡੀ ‘ਚ ਚਾਹ ਦੀ ਰੇਹੜੀ ਲਗਾਈ ।ਪਰ ਇਸ ਬਾਰੇ ਆਪਣੇ ਘਰ ਦਿਆਂ ਨੂੰ ਨਹੀਂ ਦੱਸਿਆ ਅਤੇ ਆਪਣਾ ਖਰਚਾ ਖੁਦ ਹੀ ਚਲਾਇਆ । ਇਨ੍ਹਾਂ ਦੋਨਾਂ ਨੌਜਵਾਨਾਂ ਨੇ ਚਾਹ ਤੋਂ ਬਾਅਦ ਹੁਣ ਸੂਪ ਅਤੇ ਦਹੀ ਭੱਲੇ ਅਤੇ ਗੋਲ ਗੱਪੇ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ।
ਉਹ ਦਿਨ ਦਾ 5000 ਹਜ਼ਾਰ ਰੁਪਏ ਕਮਾ ਲੈਂਦੇ ਹਨ । ਉਹ ਜਿੰਨਾ ਕੁ ਖਾਣਾ ਬਣਾਉਂਦੇ ਹਨ ਓਨਾ ਕੁ ਖਾਣਾ ਲੱਗ ਜਾਂਦਾ ਹੈ ।ਪਰ ਦੋਵਾਂ ਨੇ ਕੁਆਲਿਟੀ ਦੇ ਨਾਲ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ ।ਹਾਲਾਂਕਿ ਦੋਵਾਂ ਦੇ ਕਈ ਕੰਪੀਟੀਟਰ ਹਨ ਅਤੇ ਦੋਵਾਂ ਦੇ ਕੰਮ ਨੂੰ ਠੱਪ ਕਰਨ ਦੇ ਲਈ ਕਈ ਰੇਹੜੀ ਵਾਲੇ ਰੇਟ ਘਟਾ ਕੇ ਵੀ ਖਾਣਾ ਦੇਣ ਲੱਗ ਪਏ ਸਨ । ਪਰ ਇਨ੍ਹਾਂ ਨੌਜਵਾਨਾਂ ਨੇ ਹਾਰ ਨਹੀਂ ਮੰਨੀ, ਇਨ੍ਹਾਂ ਨੌਜਵਾਨਾਂ ਦਾ ਸੁਫ਼ਨਾ ਹੈ ਕਿ ਉਹ ਜਲਦ ਹੀ ਕੋਈ ਆਪਣਾ ਕੰਮ ਖੋਲਣਗੇ । ਦੋਵੇਂ ਜਲਦ ਹੀ ਦੁਕਾਨ ਲੈਣ