ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੇ ਸੂਬਾ ਸਰਕਾਰ ਨੇ 1 ਹਫ਼ਤਾ ਪਹਿਲਾ ਹੀ ਸਕੂਲ ਖੋਲੇ ਸਨ |ਜਿਸ ਤੋਂ ਬਾਅਦ ਹੁਣ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਮੁੜ ਕੋਰੋਨਾ ਨਿਯਮ ਸਕੂਲਾਂ ਦੇ ਲਈ ਜਾਰੀ ਕੀਤੇ ਗਏ ਹਨ | ਉਨ੍ਹਾਂ ਦੇ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਘੱਟ ਕਰ ਕੇ 2 ਹਿੱਸਿਆ ਦੇ ਵਿੱਚ ਕਲਾਸਾ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ |
ਪੰਜਾਬ ਦੇ ਵਿੱਚ 8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਜਮਾਤਾਂ ਹਫ਼ਤੇ ’ਚ ਸਿਰਫ 4 ਦਿਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਲੱਗਣਗੀਆਂ ਅਤੇ 6ਵੀਂ, 7ਵੀਂ, 9ਵੀਂ ਤੇ 11ਵੀਂ ਦੀਆਂ ਜਮਾਤਾਂ ਹਫ਼ਤੇ ਵਿਚ ਦੋ ਦਿਨ ਸੋਮਵਾਰ ਤੇ ਵੀਰਵਾਰ ਨੂੰ ਲੱਗਣਗੀਆਂ। ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਰੋਜ਼ਾਨਾ 10 ਹਜ਼ਾਰ ਕੋਵਿਡ ਟੈਸਟ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਇੱਕ ਕਲਾਸ ਵਿਚ ਕੋਵਿਡ-19 ਦੇ ਇੱਕ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਲਾਸ ਨੂੰ 14 ਦਿਨਾਂ ਲਈ ਮੁਅੱਤਲ ਅਤੇ ਕੁਆਰੰਟਾਈਨ ਕਰ ਦਿੱਤਾ ਜਾਵੇ ਅਤੇ ਜੇਕਰ ਸਕੂਲ ਵਿਚ 2 ਜਾਂ ਦੋ ਤੋਂ ਵੱਧ ਕੋਵਿਡ-19 ਦੇ ਕੇਸ ਪਾਏ ਜਾਂਦੇ ਹਨ ਤਾਂ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ।