ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ।ਦੱਸਣਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ‘ਚ ਗੋਲੀਆਂ ਚਲਾਉਣ ਵਾਲੇ 2 ਗੈਂਗਸਟਰ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ।ਜਿਨ੍ਹਾਂ ਨੂੰ ਹੱਤਿਆ ਅਤੇ ਜਬਰਨ ਵਸੂਲੀ ‘ਚ ਸ਼ਾਮਿਲ ਵੱਡੇ ਅਪਰਾਧੀ ਦੱਸਿਆ ਜਾ ਰਿਹਾ ਹੈ।ਐੱਸਐੱਸਪੀ ਸਤਿੰਦਰ ਸਿੰਘ ਅਨੁਸਾਰ, ਮੋਹਾਲੀ ਅਪਰਾਧ ਜਾਂਚ ਏਜੰਸੀ ਦੀ ਇੱਕ ਟੀਮ ਪਹਿਲਾਂ ਹੀ ਦੋ ਗੈਂਗਸਟਰ ਦੀ ਤਲਾਸ਼ ‘ਚ ਦਿੱਲੀ ਅਤੇ ਪੱਛਮੀ ਉਤਰ ਪ੍ਰਦੇਸ਼ ‘ਚ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਚੁੱਕੀ ਹੈ।
ਪੁਲਿਸ ਨੇ ਉਨਾਂ੍ਹ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਨਾਂਹ ਕਰ ਦਿੱਤੀ, ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।ਐਸਐਸਪੀ ਨੇ ਕਿਹਾ, ”ਦੇਰੀ ਇਸ ਲਈ ਹੋਈ ਕਿਉਂਕਿ ਦੋਵਂੇ ਪੰਜਾਬ ਦੇ ਨਹੀਂ ਹਨ।ਸਥਾਨਕ ਅਪਰਾਧੀਆਂ ਨੂੰ ਵੀ ਇਨ੍ਹਾਂ ਦੀ ਜਾਣਕਾਰੀ ਨਹੀਂ ਹੈ।ਬਹੁਤ ਕੋਸ਼ਿਸ਼ਾਂ ਅਤੇ ਸਬੂਤਾਂ ਅਤੇ ਸੁਰਾਗ ਨੂੰ ਜੋੜਨ ਤੋਂ ਬਾਅਦ, ਅਸੀਂ ਉਨ੍ਹਾਂ ਦੀ ਪਛਾਣ ਸਮਰੱਥ ਹੁੰਦੇ ਹਾਂ।
ਫਿਲਹਾਲ ਅਸੀਂ ਉਨਾਂ੍ਹ ਦੇ ਨਾਂ ਦਾ ਖੁਲਾਸਾ ਨਹੀਂ ਕਰਾਂਗੇ, ਪਰ ਉਨ੍ਹਾਂ ‘ਚ ਇੱਕ ਹਰਿਆਣਾ ਅਤੇ ਦੂਜਾ ਗੈਂਗਸਟਰ ਦਿੱਲੀ ਦਾ ਹੈ।ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਵਿੱਕੀ ਮਿੱਡੂਖੇੜਾ ਮੋਹਾਲੀ ਦੇ ਸੈਕਟਰ -71 ‘ਚ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਬਾਹਰ ਆਉਂਦਾ ਹੈ ਜਿੱਥੇ ਆਈ-20 ਗੱਡੀ ‘ਚ ਆਏ ਅਣਪਛਾਤੇ ਨੌਜਵਾਨਾਂ ਨੇ ਵਿੱਕੀ ਮਿੱਡੂਖੇੜਾ ‘ਤੇ ਕਰੀਬ 25 ਦੇ ਗੋਲੀਆਂ ਚਲਾਈਆਂ।ਹਾਲਾਂਕਿ ਵਿੱਕੀ ਮਿੱਡੂਖੇੜਾ ਨੂੰ 12 ਗੋਲੀਆਂ ਲੱਗੀਆਂ।ਜਿਸ ਤੋਂ ਬਾਅਦ ਮੌਕੇ ‘ਤੇ ਹੀ ਉਸਨੇ ਦਮ ਤੋੜ ਦਿੱਤਾ ਸੀ।