ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ 2 ਵਿਅਕਤੀਆਂ ਨੂੰ ਲਿਆ ਹਿਰਾਸਤ ‘ਚ ਲਿਆ ਹੈ ।ਲਵ ਕੁਸ਼ ਅਤੇ ਆਸ਼ੀਸ਼ ਪਾਂਡੇ ਦੀ ਗ੍ਰਿਫਤਾਰੀ ਹੋਈ ਹੈ।ਇਹ ਦੋਵੇਂ ਆਸ਼ੀਸ਼ ਮਿਸ਼ਰਾ ਦੇ ਸਾਥੀ ਦੱਸੇ ਜਾ ਰਹੇ ਹਨ।ਇਸ ਤੋਂ ਇਲਾਵਾ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆਂਦਾ ਜਾ ਸਕਦਾ ਹੈ।
ਲਖੀਮਪੁਰ ਖੀਰੀ ‘ਚ ਹੋਈ ਹਿੰਸਾ ‘ਚ 8 ਲੋਕਾਂ ਦੀ ਮੌਤ ਹੋਈ ਹੈ।ਇਨ੍ਹਾਂ ‘ਚ 4 ਦੀ ਮੌਤ ਗੱਡੀ ਚੜਾਉਣ ਨਾਲ ਹੋਈ ਹੈ।ਕਿਸਾਨਾਂ ਦਾ ਦੋਸ਼ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ ਕਿ ਉਦੋਂ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ ਮਿਸ਼ਰਾ ਨੇ ਉਨਾਂ੍ਹ ‘ਤੇ ਗੱਡੀ ਚੜ੍ਹਾ ਦਿੱਤੀ।ਜਦੋਂ ਇਸਦੇ ਬਾਅਦ ਪ੍ਰਦੇਸ਼ ‘ਚ ਹੀ ਨਹੀਂ ਪੂਰੇ ਦੇਸ਼ ‘ਚ ਬਵਾਲ ਮਚ ਗਿਆ ਹੈ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਅੱਜ ਲਖੀਮਪੁਰ ਮਾਮਲੇ ‘ਤੇ ਯੂਪੀ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ।ਸੂਬਾ ਸਰਕਾਰ ਨੂੰ ਰਿਪੋਰਟ ਕੱਲ੍ਹ ਦੇਣੀ ਹੈ।ਕੋਰਟ ਨੇ ਘਟਨਾ ਦਾ ਪੂਰਾ ਬਿਊਰਾ ਮੰਗਿਆ ਹੈ ਅਤੇ ਹੁਣ ਤਕ ਜਾਂਚ ‘ਚ ਕੀ ਹੋਇਆ ਹੈ, ਇਸਦੀ ਜਾਣਕਾਰੀ ਵੀ ਮੰਗੀ ਹੈ।