ਸ਼ਹਿਰ ਦੇ ਮੋਹਕਮਪੁਰਾ ਇਲਾਕੇ ‘ਚ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਉਥੇ ਝੁੱਗੀਆਂ ‘ਚ ਅਚਾਨਕ ਭਿਆਨਕ ਅੱਗ ਲੱਗ ਗਈ।ਝੁੱਗੀਆਂ ਦੇ ਕੋਲ ਭਾਰੀ ਮਾਤਰਾ ‘ਚ ਕਬਾੜ ਪਿਆ ਹੋਣ ਕਾਰਨ ਅੱਗ ਤੇਜੀ ਨਾਲ ਚਾਰੇ ਪਾਸੇ ਫੈਲ ਗਈ।ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ,
ਪਰ ਗਰੀਬਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।ਪੁਲਿਸ ਨੇ ਦਾਅਵਾ ਕੀਤਾ ਕਿ ਅੱਗ ਲੱਗਣ ਦਾ ਕਾਰਨ ਪਟਾਕੇ ਚੱਲਣਾ ਹੋ ਸਕਦਾ ਹੈ।ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ 2 ਘੰਟਿਆਂ ਬਾਅਦ ਘਟਨਾਸਥਾਨ ‘ਤੇ ਪਹੁੰਚੇ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ।
ਦੂਜੇ ਪਾਸੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਤਕਾਲ ਪਤਾ ਨਹੀਂ ਲੱਗ ਸਕਿਆ ਹੈ, ਪਰ ਸੜਕਾਂ ਦੀ ਕਮੀ ਕਾਰਨ ਪਹੁੰਚਣ ‘ਚ ਦੇਰੀ ਹੋਈ।ਜਿਸ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।