ਰੂਸ ਯੂਕਰੇਨ ‘ਤੇ ਕਬਜ਼ਾ ਕਰਨ ਲਈ ਇਕ ਤੋਂ ਬਾਅਦ ਇਕ ਸ਼ਹਿਰ ਤਬਾਹ ਕਰ ਰਿਹਾ ਹੈ। ਹਮਲੇ ਦੇ 7ਵੇਂ ਦਿਨ ਉਸ ਨੇ ਖੇਰਸਨ ਅਤੇ ਖਾਰਕੀਵ ਤੋਂ ਇਲਾਵਾ ਰਾਜਧਾਨੀ ਕੀਵ ‘ਤੇ ਮਿਜ਼ਾਈਲਾਂ, ਰਾਕੇਟ ਅਤੇ ਬੰਬ ਦਾਗੇ। ਯੂਕਰੇਨ ਮੁਤਾਬਕ ਹਮਲਿਆਂ ‘ਚ ਹੁਣ ਤੱਕ 2,000 ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ‘ਚ ਰੂਸ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ ਗਿਆ। ਭਾਰਤ ਸਮੇਤ 35 ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।