ਬੀਤੇ ਦਿਨੀਂ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਿਰ ਵਿਖੇ ਦੋ ਸੰਗਠਨਾਂ ‘ਚ ਹੋਈ ਆਪਸੀ ਤਕਰਾਰ ਬਾਜੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦੋਵੇਂ ਸੰਗਠਨਾਂ ‘ਚ ਕਾਫੀ ਪਥਰਾਅ ਅਤੇਕਿਰਪਾਨਾਂ ਤੱਕ ਚੱਲੀਆਂ ਮੌਕੇ ‘ਤੇ ਕਾਬੂ ਪਾਉਣ ਲਈ ਪਟਿਆਲਾ ਪੁਲਿਸ ਨੂੰ ਹਵਾਈ ਫਾਇਰ ਵੀ ਕਰਨੇ ਪਏ ਪਰ ਗੁੱਸੇ ‘ਚ ਆਏ ਸਿੱਖ ਜਥੇਬੰਦੀਆਂ ਵਲੋਂ ਮਾਹੌਲ਼ ਖਰਾਬ ਕਰਨ ਵਾਲੇ ਹਰੀਸ਼ ਸਿੰਗਲਾ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ
ਇਸੇ ਮਾਮਲੇ ਭਾਰੀ ਪੁਲਿਸ ਸੁਰੱਖਿਅਤ ਹੇਠ ਹਰੀਸ਼ ਸਿੰਗਲਾ ਨੂੰ ਪਟਿਆਲਾ ਦੀ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵਲੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਮਾਨਯੋਗ ਅਦਾਲਤ ਨੇ ਹਰੀਸ਼ ਸਿੰਗਲਾ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।
ਅਦਾਲਤ ਤੋਂ ਬਾਹਰ ਆਉਂਦਿਆਂ ਹਰੀਸ਼ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਆ ਅਤੇ ਇਹ ਪੂਰੇ ਹਿੰਦੂ ਸਮਾਜ ਨਾਲ ਇਹ ਸ਼੍ਰੇਆਮ ਧੱਕਾ ਹੋ ਰਿਹਾ ਹੈ।ਦੱਸ ਦੇਈਏ ਕਿ ਹਰੀਸ਼ ਸਿੰਗਲਾ ਦੇ ਰੋਸ ਮਾਰਚ ਤੋਂ ਬਾਅਦ ਹੋਈ ਹਿੰਸਾ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਤੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪਾਰਟੀ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਹਾਲਾਂਕਿ ਸਿੰਗਲਾ ਨੇ ਉਨ੍ਹਾਂ ਦੀ ਮੁਅੱਤਲੀ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਿਰਫ ਊਧਵ ਠਾਕਰੇ ਹੀ ਮੁਅੱਤਲ ਕਰ ਸਕਦੇ ਹਨ।