ਪੰਜਾਬ ‘ਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਕਸਬੇ ‘ਚ 7 ਸਾਲ ਪਹਿਲਾਂ,2015 ‘ਚ ਹੋਏ ਬੇਅਦਬੀ ਕੇਸ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਰਾਹਤ ਮਿਲ ਗਈ ਹੈ।2015 ਦੇ ਇਸ ਵਿਵਾਦਿਤ ਪੋਸਟਰ ਲਗਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ‘ਚ ਰਾਮ ਰਹੀਮ ਨੂੰ ਫਰੀਦਕੋਟ ਦੀ ਜੀਜੇਐੱਸ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ।
ਦੋਵਾਂ ਹੀ ਮਾਮਲਿਆਂ ‘ਚ ਅਦਾਲਤ ਨੇ ਰਾਮ ਰਹੀਮ ਨੂੰ 50-50 ਹਜ਼ਾਰ ਦੇ ਬਾਂਡ ਭਰਨ ਦੇ ਆਦੇਸ਼ ਦਿੱਤੇ ਹਨ।ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਚੋਰੀ ਕਰਨ ਨਾਲ ਜੁੜੀ ਐੱਫਆਈਆਰ ਨੰਬਰ 63 ਵਾਲੇ ਕੇਸ ‘ਚ ਰਾਮ ਰਹੀਮ ਪਹਿਲਾਂ ਹੀ ਜ਼ਮਾਨਤ ‘ਤੇ ਹੈ।ਇਸ ਕੇਸ ‘ਚ ਹੇਠਲੀ ਅਦਾਲਤ ‘ਚ ਜ਼ਮਾਨਤੀ ਬਾਂਡ ਭਰ ਚੁੱਕੇ ਰਾਮ ਰਹੀਮ ਨੇ ਬਾਕੀ ਦੋਵਾਂ ਕੇਸਾਂ ‘ਚ ਵੀ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ।ਸ਼ੁੱਕਰਵਾਰ ਨੂੰ ਅਦਾਲਤ ਨੇ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ।