ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ‘ਤੇ ਜਦ ਹਮਲਾ ਹੋਇਆ ਤਾਂ ਉਸ ਸਮੇਂ ਉਸ ਦੇ ਕੋਲ ਜੋ ਪਿਸਤੌਲ ਸੀ, ਉਸ ‘ਚ ਸਿਰਫ਼ ਦੋ ਹੀ ਗੋਲੀਆਂ ਸਨ। ਇਹ ਖੁਲਾਸੇ ‘ਆਪ’ ਐਮ.ਐਲ.ਏ. ਗੁਰਪ੍ਰੀਤ ਸਿੰਘ ਬਨਾਵਾਲੀ ਵੱਲੋਂ ਕੀਤੇ ਗਏ ਹਨ ਜੋ ਕਿ ਅੱਜ ਸਿੱਧੂ ਮੂਸੇਵਾਲਾ ਨਾਲ ਸਵਾਰ ਉਨ੍ਹਾਂ ਦੇ ਦੋਸਤਾਂ ਨੂੰ ਹਸਪਤਾਲ ‘ਚ ਮਿਲਣ ਗਏ ਸੀ। ਉਨ੍ਹਾਂ ਨੇ ਪ੍ਰੋ-ਪੰਜਾਬ ਦੇ ਪੱਤਰਕਾਰ ਵਿਕਰਮ ਸਿੰਘ ਕੰਬੋਜ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਦੋਸਤ ਹੁਣ ਖਤਰੇ ਤੋਂ ਬਾਹਰ ਹਨ।
ਜਾਣਕਾਰੀ ਦਿੰਦੇ ਹੋਏ ਬਨਾਵਾਲੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਬੜੀ ਹੀ ਬਹਾਦਰੀ ਨਾਲ ਆਖਰੀ ਸਾਹ ਤੱਕ ਦੁਸ਼ਮਣਾਂ ਦਾ ਸਾਹਮਣਾ ਕੀਤਾ। ਇਹ ਸਾਰੀ ਘਟਨਾ ਸਿੱਧੂ ਦੇ ਘਰ ਤੋਂ ਨਿਕਲਨ ਦੇ 5-6 ਮਿੰਟਾਂ ‘ਚ ਹੀ ਵਾਪਰੀ ਹੈ। ਉਹ ਹਾਲੇ ਘਰ ਤੋਂ ਥੋੜੀ ਦੂਰ ਤੱਕ ਹੀ ਗਏ ਸੀ ਕਿ ਉਨ੍ਹਾਂ ਨੂੰ ਲੱਗਾ ਕਿ ਕੋਈ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਦੇ ਫੈਨਸ ਹੋਣਗੇ। ਜੋ ਕਿ ਫੋਟੋ ਵਗੈਰਾ ਕਰਵਾਉਣ ਲਈ ਸਾਡੇ ਪਿੱਛੇ ਆ ਰਹੇ ਹਨ। ਜਵਾਹਰ-ਕੇ ਜਿੱਥੇ ਕਿ ਇਹ ਮੰਦਭਾਗੀ ਘਟਨਾ ਵਾਪਰੀ ਉੱਥੋਂ ਦੋ ਰਸਤੇ ਬਰਨਾਲੇ ਵੱਲ ਨੂੰ ਜਾਂਦੇ ਹਨ। ਇਕ ਸਾਈਡ ਤੋਂ ਅਸੀਂ ਚੱਲੇ ਗਏ ਤੇ ਦੂਜੇ ਪਾਸੋਂ ਉਹ ਚੱਲੇ ਗਏ ਪਰ ਉਨ੍ਹਾਂ ਦੀ ਪਲੈਨਿੰਗ ਸਾਨੂੰ ਅੱਗੋ ਘੇਰਣ ਦੀ ਸੀ ਪਰ ਅਜਿਹਾ ਨਹੀਂ ਹੋਇਆ। ਸਿੱਧੂ ਦੀ ਗੱਡੀ ਅੱਗੇ ਨਿਕਲ ਗਈ ਸੀ ਫਿਰ ਕਿ ਇਨ੍ਹਾਂ ਨੇ ਆਪਣੀ ਕਰੋਲਾ ਗੱਡੀ ਸਿੱਧੂ ਦੇ ਪਿੱਛੇ ਲਾ ਲਈ ਤੇ ਗੱਡੀ ਦੇ ਬਰਾਬਰ ਆ ਕੇ ਪਹਿਲਾਂ ਤਾਂ ਗੱਡੀ ਦੇ ਟਾਇਰ ਪਾੜਣ ਲਈ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਸਿੱਧੂ ਵੱਲੋਂ ਵੀ ਜਵਾਬੀ ਫਾਇਰ ਕੱਢੇ ਗਏ ਪਰ ਉਸ ਕੋਲ ਸਿਰਫ ਦੋ ਕਾਰਤੂਸ ਹੀ ਸੀ। ਜਿਸ ਤੋਂ ਬਾਅਦ ਉਹ ਨਿਹੱਥਾ ਹੋ ਗਿਆ। ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰ ਗਈ।
ਬਨਾਵਾਲੀ ਨੇ ਦੱਸਿਆ ਕਿ ਗੈਂਗਸਟਰਾਂ ਕੋਲ ਕੋਈ ਐਟੋਮੈਟਿਕ ਗੰਨ ਸੀ। ਜਿਸ ਨਾਲ ਗੱਡੀ ‘ਚ ਧੂੰਆ-ਧੂੰਆ ਹੋ ਗਿਆ। ਗੱਡੀ ‘ਚ ਇਨ੍ਹਾਂ ਧੂੰਆਂ ਹੋ ਗਿਆ ਕਿ ਜਿਵੇ ਕਿਸੇ ਨੇ ਅੱਗ ਲਗਾ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਇਹ ਜੋ ਵੀ ਹੋਇਆ ਉਹ ਪੂਰੀ ਪਲੈਨਿੰਗ ਨਾਲ ਹੋਇਆ ਹੈ ਕਿਉਂਕਿ ਜਿਥੇ ਸਿੱਧੂ ‘ਤੇ ਹਮਲਾ ਹੋਇਆ ਉਹ ਜਗ੍ਹਾ ਹੀ ਅਜਿਹੀ ਸੀ ਕਿ ਉਥੇ ਕਾਰ ਨੂੰ ਸਪੀਡ ਘਟਾਉਣੀ ਹੀ ਪੈਣੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦੋਸਤਾਂ ‘ਚੋਂ ਇਕ ਦੇ 3 ਗੋਲੀਆਂ ਲੱਗੀਆਂ ਹਨ ਤੇ ਇਕ ਨੂੰ ਬਾਹ ‘ਤੇ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ‘ਤੇ ਹੀ ਉਨ੍ਹਾਂ ਨੇ ਜ਼ਿਆਦਾ ਫਾਇਰ ਕੀਤੇ ਤੇ ਫਾਇਰ ਕਰ ਕੇ ਜਾਣ ਤੋਂ ਬਾਅਦ ਫਿਰ ਮੁੱੜ ਕੇ ਆਏ ਅਤੇ ਫਿਰ ਫਾਇਰ ਕੱਢੇ। ਸਿੱਧੂ ਦੀ ਮੌਤ ਦੀ ਤਸੱਲੀ ਹੋਣ ‘ਤੇ ਹੀ ਵਾਪਿਸ ਗਏ। ਦੋ ਬੰਦਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜੋ ਕਿ ਤਕਰੀਬਨ 30 ਤੋਂ 32 ਸਾਲ ਦੇ ਸੀ।
ਸਿੱਧੂ ਕੋਲ ਤਿੰਨ ਗੱਡੀਆਂ ਸੀ ਪਹਿਲਾਂ ਉਨ੍ਹਾਂ ਨੇ ਪੰਜੈਰੋ ‘ਤੇ ਜਾਣਾ ਸੀ ਪਰ ਉਸ ਦਾ ਟਾਇਰ ਪੈਂਚਰ ਸੀ ਫਿਰ ਉਨ੍ਹਾਂ ਨੇ ਬੁਲਟ ਪਰੂਫ ਗੱਡੀ ਬਾਰੇ ਸੋਚਿਆ ਪਰ ਸਿੱਧੂ ਨੇ ਕਿਹਾ ਕਿ ਚੱਲ ਇੱਥੇ ਹੀ ਤਾਂ ਜਾਣਾ ਹੈ। ‘ਚਲੋਂ ਥਾਰ ‘ਤੇ ਜਾਣੇ ਆਂ’ ਥਾਰ ‘ਚ ਜਗ੍ਹਾਂ ਨਾ ਹੋਣ ਕਾਰਨ ਸਿੱਧੂ ਗੰਨਮੈਨ ਇਹ ਕਹਿ ਕੇ ਨਹੀਂ ਲੈ ਕੇ ਗਿਆ ਕਿ ਇਥੇ ਤਾਂ ਜਾਣਾ ਹੈ। ਅਸੀਂ ਹੁਣੇ ਗਏ ਤੇ ਹੁਣੇ ਹੀ ਆ ਗਏ। ਇੰਨੇ ‘ਚ ਹੀ ਇਹ ਸਾਰੀ ਖੇਡ ਵਾਪਰ ਗਈ।